ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨ )


ਲਿਖਣ ਦੀ ਅਦਭੁਤ ਵਿਦਿਆ ਦਾ ਬੀਜ ਮੰਤ੍ਰ ਸਿਖਾਯਾ ।
(3) ਇੱਕ ਹੋਰ ਉਪਕਾਰ ਜੋ ਉਨ੍ਹਾਂ ਨੇ ਸਾਡੇ ਉੱਤੇ ਕੀਤਾ
ਇਹ ਹੈ ਜੋ ਲੋਕਾਂ ਨੂੰ ਜਲਦੀ ਵਿਦਿਆ ਪ੍ਰਾਪਤ ਕਰਾਉਨ
ਲਈ ਗੁਰਮੁਖੀ ਅੱਖਰ ਬਨਾਕੇ ਪ੍ਰਚਾਰ ਕੀਤੇ,ਅਰ ਇਸਤਰ੍ਹਾਂ
ਨਾਲ ਪੰਜਾਬੀ ਭਾਸ਼ਾ ਨੂੰ ਸੁਰਜੀਤ ਕਰਨ ਦਾ ਮੁੱਢ ਬੰਨ੍ਹ ਦਿਤਾ
ਹੁਣ ਹਰਸਾਲ ਜੋ ਸੈਂਕੜੇ ਪੋਥੀਆਂ ਅਰ ਅਖਬਾਰਾਂ ਗੁਰਮੁਖੀ
ਵਿਚ ਲਿਖੀਆਂ ਵਾ ਛਪਦੀਆਂ ਹਨ ਇਹ ਵਾਸਤਵਤੇ ਸ੍ਰੀ ਗੁਰੂ
ਅੰਗਦ ਸਾਹਿਬ ਜੀਦੇ ਉਪਕਾਰ ਦਾ ਹੀ ਫਲ ਹੈ-ਕਿਉਂਜੇ ਓਹ
ਗੁਰਮੁਖੀ ਅੱਖਰ ਨਾ ਬਣਾਉਂਦੇ ਤਾਂ ਇਹ ਪੋਥੀਆਂ ਅਰ
ਅਖਬਾਰਾਂ ਕੌਣ ਲਿਖਦਾ ਅਰ ਛਾਪਦਾ-ਸ੍ਰੀ ਗੁਰੂ ਨਾਨਕਦੇਵ
ਜੀ ਦੇ ਅੰਮ੍ਰਿਤ ਮਈ ਮਨੋਹਰ ਬਚਨਾਂ ਨੂੰ ਗੁਰਮੁਖੀ ਅੱਖਰਾਂ
ਵਿੱਚ ਲਿਖਣਾ ਮਾਨੋਂ ਅੱਗੇ ਲਈਕ ਖੁਲ੍ਹੀ ਸੜਕ ਤਿਆਰ
ਕਰ ਦਿੱਤੀ ਜਿਸਦਾ ਫਲ ਸ੍ਰੀਗੁਰੂ ਅਰਜਨਦੇਵਜੀਮਹਾਰਾਜ
ਦੇ ਸਮਯ ਵਿੱਚ ਪ੍ਰਗਟ ਹੋਇਆ, ਅਰਥਾਤ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਕਾਸ਼ ਹੋਇਆ ॥
(੪) ਇਕ ਬੜੀ ਭਾਰੀ ਸਿਖਿਆ ਜੋ ਸ੍ਰੀ ਗੁਰੂ ਅੰਗਦ