ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


ਅਜਿਹੀ ਵੈਰਾਗ ਭਰੀ ਬਾਣੀ ਸੁਣਕੇ ਬਾਲੇ ਆਖਿਆ
ਤੁਸੀਂ ਧਨ ਹੈ, ਮੈਂ ਗੁਰੂ ਜੀ ਨੂੰ ਪਰਮੇਸੁਰ ਦੇ ਪਿਆਰੇ ਸੰਤ
ਜਾਣਕੇ ਸੇਵਾ ਕਰਦਾ ਰਿਹਾ ਜੋ ਮੇਰਾ ਭਲਾ ਹੋਵੇ ਸੋ ਹੋਯਾ
ਪਰ ਤੁਸੀਂ ਈਸ੍ਵਰ ਜਾਨਕੇ ਸੇਵਾ ਕੀਤੀਤਾਂ ਇਹ ਪਦਵੀਪਾਈ
ਤੁਸੀਂ ਗੁਰੂ ਜੀਨੂੰ ਕਿਸ ਤਰਾਂ ਮਿਲੇ ਅਰਕਿਸਤਰਾਂ ਰਿਝਾਯਾ?
ਤਾਂ ਗੁਰੂ ਅੰਗਦ ਜੀਨੇ ਦੇਵੀ ਦੇ ਦਰਸ਼ਨ ਤੋਂ ਲੈਕੇ ਗੁਰੂ ਜੀ ਦੇ
ਮਿਲਨ ਦੀ, ਕੀਚੜ ਭਰੇ ਘਾਹ ਦੀ ਪੰਡ ਚੁੱਕਣ ਦੀ ਮੋਈ
ਹੋਈ ਚੂਹੀ ਹਟਾਉਣ ਦੀ, ਪਿਛਲੀ ਰਾਤ ਗੁਰੂ ਜੀਨੂੰ ਸ਼ਨਾਨ
ਕਰਾਉਣ ਦੀ, ਅਪਣੇ ਠਡੇ ਜਲ ਵਿੱਚ ਬੈਠਕੇ ਸੁੰਨ ਹੋਣਦੀ,
ਗੁਰੂ ਜੀ ਦੀ ਅੱਧੀ ਰਾਤ ਪੁੱਛਣ ਦੀ, ਚਲ੍ਹੇ ਵਿਚੋਂ ਕਟੋਰਾ
ਕੱਢਣ ਦੀ, ਅੱਧੀ ਰਾਤਵੇਲੇਕੱਪੜੇ ਧੋਣਦੀ,ਕਿੱਕਰ ਹਿਲਾਉਣ
ਦੀ,ਗੋਰਖ ਨਾਥ ਦੇ ਮਿਲਨ ਦੀ, ਖੇਤ ਖਲਵਾੜੇ ਸਾੜਨ ਦੀ,
ਧਾਣਕ ਰੂਪ ਧਾਰਨ ਦੀ, ਮੁਰਦੇ ਖਾਣ ਲੱਗੇ ਕੜਾਹ ਪ੍ਰਸ਼ਾਦ
ਬਣ ਜਾਣ ਦੀ ਅਰ ਗੱਦੀ ਮਿਲਨ ਦੀ ਸਭ ਸਾਖੀਆਂ ਭਾਈ
ਬਾਲੇ ਨੂੰ ਸੁਣਾਈਆਂ ॥