ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)


ਪਰਤਾਪ ਬੜਾ ਕੀਤਾ ਹੈ ਜੇ ਅਸੀਂ ਸਬਦਨਾਪੜ੍ਹੀਏ-ਤਾਂ ਸੰਗਤ
ਧਨ,ਕਾਰ ਭੇਟ ਦਾ ਕਦੀ ਲਿਆਵੇ ਨਹੀਂ ਇਸ ਕਾਰਨ ਸਾਨੂੰ
ਨਾ ਰੁਸਾਓ-ਅਰ ਜੇ ਤੁਸੀਂ ਰੁਪਏ ਨਹੀਂ ਦੇਣੇ, ਤਾਂ ਅਸੀਂ
ਆਪਣੇ ਘਰ ਬੈਠਿਆਂ ਸਬਦਗਾਵਾਂਗੇ,ਸਾਨੂੰ ਮਾਇਆ ਦੀਕੁਛ
ਪਰਵਾਹ ਨਹੀਂ । ਅਤੇ ਅਗਲੇ ਭਲਕ ਨਾ ਆਏ-ਗੁਰੂ
ਜੀ ਸੱਦ ਭੇਜਿਆ,ਤਾਂਭੀਨਾਆਏਤਾਂਇਕ ਹੋਰਸਿੱਖ ਭੇਜਿਯਾ, ਜੋ
ਸਾਡਾ ਅਧਾਰ ਸਬਦ ਹੈ,ਤੁਸੀਂ ਅਵੇਰ ਨਾਲਾਓ-ਪਰ ਜਿਉਂ ੨
ਗੁਰੂ ਜੀ ਵਡਿਆਈ ਦੇਣ, ਤਉਂ ੨ ਹੰਕਾਰਕਰਨ,ਕਠੋਰਬਚਨ
ਬੋਲਨ;ਆਖਣ ਹੁਣ ਸਾਡਾ ਪਰਤਾਪ ਜਾਨਣਗੇ, ਸਾਡੇ ਬਿਨਾ
ਦੀਵਾਨ ਦੀ ਸੋਭਾਹੀਨਹੀਂ। ਜੇ ਹੁਣ ਅੱਧੀ ਪੂਜਾ ਦੇਣੀ ਕਰਨ,
ਤਾਂ ਆਵਾਂਗੇ । ਇਹੋਜੇਹੇ ਕਠੋਰ ਬਚਨ ਕਹੇ,ਜੋਸਿੱਖਾਂਤੇ ਸਹਾਰੇ
ਨਾ ਗਏ, ਤਿੰਨ ਵਾਰ ਸਿੱਖ ਮੁੜ ਆਏ, ਸਤਿ ਗੁਰੂ ਦਯਾ ਦੀ
ਮੂਰਤੀ ਸੇ,ਪਰ ਗੁਰੂ ਨਾਨਕ ਜੀ ਦੀ ਨਿੰਦਾ ਨਾ ਸਹਾਰਸੱਕੇ,
ਤਾਂ ਬਚਨ ਹੋਯਾ ਜੋ ਇਨ੍ਹਾਂ ਦੀ ਸੰਤਾਨ ਰੁਲੇਗੀ, ਅਰ ਮੰਗਦੀ
ਫਿਰੇਗੀ, ਇਨ੍ਹਾਂ ਦੇ ਮੱਥੇ ਕੋਈ ਨਾ ਲੱਗੇ । ਜਿਸ ਸਤਿਗੁਰੂਦੀ
ਦਯਾ ਤੇ ਭਾਈ ਮਰਦਾਨਾ ਅਰ ਏਹ ਉਸ ਦੇ ਸਾਕ ਪੂਜਨੀਕ