ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)


ਮੁੁੱਛ ਮੁਨਾਕੇ ਖੋਤੇ ਉੱਤੇ ਚਾੜ੍ਹਕੇ ਫਿਰਾਵਾਂਗੇ-ਇਹ ਸੁਣਕੇਡਰਦਾ
ਕੋਈ ਅਰਜ਼ ਨ ਕਰੇ । ਦੋ ਮਹੀਨੇ ਬੀਤ ਗਏ, ਤਾਂ ਕਾਬਲ
ਪਿਸ਼ੌਰ ਪੋਠੋਹਾਰਦੀਸੰਗਤਦਰਸ਼ਨ ਨੂੰ ਆਈ । ਭਾਈ ਜਵੰਦਾ
ਵਿੱਚ ਮੁਖੀ ਸੀ-ਲਹੌਰ ਕੋਲ ਆਏ ਤਾਂ ਇੱਕ ਸਿੱਖ ਆਉਂਦਾ
ਦੇਖਕੇ ਗੁਰੂ ਜੀ ਦੀ ਅਰ ਲਾਂਗਰੀ ਰਬਾਬੀ ਆਦ ਸਭਨਾਂ ਦੀ
ਸੁੱਖ ਪੁੱਛੀ-ਸਿੱਖ ਨੇ ਸਭ ਦੀ ਸੁਖਆਨੰਦਦੀਖ਼ਬਰਆਖੀ,ਨਾਲ
ਹੀ ਰਬਾਬੀਆਂ ਨੂੰ ਸ੍ਰਾਪ ਹੋਣਾ, ਅਰ ਭੁੱਖ ਦੁਖ ਦੇ ਕਾਰਨ
ਪੱਛੌਤਾਉਣ ਦੀ ਖ਼ਬਰ ਬੀ ਸੁਣਾਈ। ਭਾਈ ਜਿਵੰਦੇ ਕਿਹਾ,ਜੋ
ਐਸੇ ਦੀਨ ਦਿਆਲ ਗੁਰੂ ਜੀ ਦੇ ਅੱਗੇ ਬੇਨਤੀ ਕਰਕੇ
ਕਿਸੇ ਸਿੱਖ ਨੇ ਨਾ ਬਖਸ਼ਾਇਆ ? ਸਿੱਖ ਕਿਹਾ, ਅਰਦਾਸ
ਕੀਤੀ ਪਰ ਗੁਰੂ ਜੀ ਕਿਹਾ ਜੋ ਕੋਈ ਇਨ੍ਹਾਂ ਦੀ ਅਰਜ਼
ਕਰੇਗਾ ਉਸਦਾ ਸਿਰ ਮੂੂੰਹ ਮੁੰਨਵਾ ਮੂੰਹ ਕਾਲਾ ਕਰਾਵਾਂਗੇ ।
ਇਸ ਗੱਲ ਤੋਂ ਡਰਦਾ ਕੋਈ ਨਾਉਂ ਨਹੀਂ ਲੈਂਦਾ। ਹੁਣਭਾਈ
ਜਿਵੰਦੇ ਵਿਚਾਰਿਆ, ਜੋ ਪਰੋਪਕਾਰ ਦਾ ਵੇਲਾਹੈ-ਤਨ ਧਨ
ਸਦਾ ਨਹੀਂ ਰਹਿੰਦਾ ਜੇਹੜਾ ਕੋਈ ਭਲਾਕਾਰਜਕਰਲੱਈਯੇ
ਸੋ ਲਾਹੇ ਦਾ ਹੈ-ਸੰਗਤ ਨੂੰ ਅੱਗੇ ਤੋਰ ਦਿੱਤਾ, ਅਤੇ ਆਪ ਸਿਰ