ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)


ਕਾਂਡ ੧੦


ਖਹਰਿਆਂ ਦਾ ਚੌਧਰੀ ਧਨਦੇ ਮਦ ਨਾਲ ਹੰਕਾਰਿਆ
ਹੋਯਾ ਵਿਚ ਖਡੂਰ ਦੇ ਰਹੇ ਪਰ ਗੁਰੂ ਜੀ ਤੇ ਬੇਮੁਖ,
ਜਿੱਕੁਰ ਪਾਣੀ ਵਿਚ ਪੱਥਰ ਅਣਭਿੱਜ ਰਹਿੰਦਾ ਹੈ।ਸਗੋਂ ਸੇਵਾ
ਕਰਦੇ ਵੇਖਕੇ ਸਿੱਖਾਂ ਨੂੰ ਹਾਸੀ ਕਰਿਆ ਕਰੇ-ਉਸਦੇਘਰਇੱਕ
ਪੁਤ੍ਰ ਜੰਮਿਆ,ਬਹੁਤ ਸਾਰਾ ਧਨਖਰਚਕੇਮੰਗਾਯਾਵਿਆਹਿਆ
ਜਦ ਏਹ ਜੁਆਨ ਹੋਯਾ ਤਾਂ ਮਾਸ ਖਾਵੇ, ਅਰ ਸ਼ਰਾਬ ਪੀਵੇ,
ਵਸ੍ਵਾ ਭੋਗੇ, ਸੰਤ ਸਾਧ ਦਾ ਦ੍ਰੋਹੀ ॥ ਇੱਕ ਵਾਰ ਤਿਸ ਨੂੰ
ਤਪ ਚੜ੍ਹਿਆ ਨਾਲ ਹੀ ਮਿਰਗੀ ਦਾ ਰੋਗ ਲੱਗ ਪਿਆ। ਜਦ
ਮਿਰਗੀ ਪਏ, ਬਿਸੁੱਧ ਹੋ ਜਾਵੇ, ਮੂੰਹੋਂ ਝੱਗ ਸੁੱਟੇ,ਮਾਤਾ ਪਿਤਾ
ਸਾਕਸਰਬੰਧੀਲੱਗੇ ਜੰਤ੍ਰ ਮੰਤ੍ਰਔਖਧਾਂਕਰਨ,ਧੂਣੀਆਂਦੇਦੇਹਾਰ
ਗਏ, ਧਨ ਬਹੁਤ ਲੁਟਾਯਾ, ਪਰ ਅਰਾਮ ਕੁਛ ਨਾ ਆਯਾ |
ਲੋਕਾਂਨੇਸਮਝਾਯਾ,ਭਈਦੂਰੋਂ ਦੂਰੋਂਰੋਗੀ ਆਉਂਦੇ,ਅਰ ਨਿਰੋਏ
ਹੋ ਹੋ ਜਾਂਦੇ ਹਨ,ਅਤੇ ਤੁਸੀਂ ਪਾਸ ਰਹਿਣ ਵਾਲੇ ਗੁਰੂ ਜੀ ਦੀ
ਮਹਿਮਾ ਨਾ ਜਾਣਕੇ ਦੁਖੀ ਰਹੇ,ਸੋਓਹ ਸ਼ਰਨਆਏਤਾਂਗੁਰੂਜੀ
ਦਾ ਬਚਨ ਹੋਯਾ, ਭਾਈ ਸੰਤਾਦੀਸੇਵਾਕਰੋ, ਅਰਮਦਰਾ ਪੀਣਾ