ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)


ਬਣੋ ਲੱਕੜੀਆਂ ਚੁੱਕ ਲਿਆਉਣ,ਪਾਣੀ ਭਰਨ,ਤਿਹਾਯਾਂ ਨੂੰ
ਪਿਲਾਉਣ,ਭੁੱਖਿਆਂ ਨੂੰ ਛਕਾਉਣ, ਨੰਗਿਆਂ ਨੂੰ ਪਹਿਨਾਉਣ,
ਗੁਰਬਾਣੀ ਗਾਉਣ, ਸੁਣਨ ਅਤੇ ਸੁਣਾਉਣ, ਹਰਖ ਸੋਕ ਤੇ
ਵਿਰਕ੍ਤ;ਆਪਣੇ ਸਰੀਰ ਦੀ ਸੁੱਧਭੀਕੋਈਨਾਰੱਖਣ। ਛੇ ਮਹੀਨੇ
ਪਿੱਛੋਂਸਿਰੋ ਪਾਉ ਗੁਰੂ ਜੀ ਸਿੱਖਾਂ ਨੂੰ ਦਿੰਦੇ ਹੁੰਦੇ ਸੇ, ਇਨ੍ਹਾਂ ਨੂੰ
ਜੇਹੜਾ ਮਿਲੇ, ਸਿਰ ਉੱਤੇ ਹੀ ਰੱਖਣ । ਟਹਿਲ ਵਿੱਚ ਕੇਸ
ਨਾਉਣ ਅਰ ਕੱਪੜੇ ਧੋਣ ਦੀ ਸੁੱਧ ਕਿਹੜਾ ਰੱਖੇ?ਗੁਰੂ ਜੀ ਦਾ
ਸੀਤਪ੍ਰਸਾਦਿਹੀਛਕਣ,ਬਿਆਸਾਥੋਂ ਜਲ ਪਹਿਰ ਰਾਤਰਹਿੰਦੀ
ਲਿਆਕੇ ਗੁਰੂ ਜੀਨੂੰਸਨਾਨਕਰਾਉਣ, ਲੋਕ ਹਾਸੀਆਂ ਕਰਨ
ਜੋ ਇਸਨੂੰ ਨਵੀਂ ਜੁਆਂਨੀ ਚੜ੍ਹਦੀ ਹੈ, ਪਰ ਇਹ ਕਿਸੇ ਦੀ
ਪਰਵਾਹ ਨਾ ਕਰਨ, ਘਰ ਦੇ ਸਨਬੰਧੀਲੈਣਆਏ,ਬਹੁਤ ਖਿੱਚ
ਕਰ ਰਹੇ, ਪਰ ਇਨ੍ਹਾਂ ਦਾ ਮਨ ਤਨ ਗੁਰੂ ਜੀ ਦੇ ਅੱਗੇ ਵਿਕ
ਚੁੱਕਾ ਸੀ ॥
ਇੱਕ ਦਿਨ ਗੋਇੰਦਾਨਾਮੇ ਮਰਵਾਹੇ ਖੱਤ੍ਰੀ ਨੇ ਗੁਰੂ ਜੀ
ਦੇ ਚਰਨੀਂ ਲੱਗਕੇ ਬੇਨਤੀ ਕੀਤੀ, ਜੋ ਆਪ ਸਭ ਦੀਆਂ ਆਸਾਂ
ਪੂਰਨ ਕਰਦੇ ਹੋ,ਮੇਰਾ ਮਨੋਰਥ ਭੀ ਪੂਰਨ ਕਰੋ।ਬਚਨਹੋਯਾ