ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)


ਭਾਈ ਕੀ ਮਨੋਰਥ ਹੈ ? ਉਸ ਆਖਿਆ ਜੀ ਸਰੀਕਾਂ ਨਾਲ
ਮੇਰਾ ਝਗੜਾਸੀ,ਸੋ ਮੈਂ ਜਿੱਤਲਿਆ ਹੈ, ਮੰਨਤ ਪੂਰੀ ਹੋਗਈ
ਹੈ । ਹੁਣ ਮੇਰਾ ਮਨ ਕੀਤਾ ਹੈ, ਜੋ ਪਿੱਡ ਪੁਆਵਾਂ ਜੋ ਧਰਮ
ਅਰਥ ਰਹੇ, ਮੇਰਾ ਨਾਮ ਜਗਤ ਵਿੱਚ ਰਹੇ, ਲੋਕ ਸੁਖ
ਪਾਉਣ, ਬਿਆਸ ਨਦੀ ਦੇ ਕੰਢੇ ਮੈਦਾਨ ਬੜਾ ਸੁੰਦਰ ਪਿਆ
ਸੀ, ਪਾਤਸ਼ਾਹੀ ਪਟਾ ਮੈਂ ਲਿਖਵਾ ਲਿਆਯਾ: ਸਭੁ ਮਹੂਰਤ
ਸੋਧਕੇ ਟੱਕ ਲਾਯਾ,ਰਾਜ ਲਾਏ, ਦਿਨ ਉਸਾਰੀ ਲੱਗੀ ਰਹੀ,
ਪਰ ਰਾਤ ਪਈ, ਭੂਤਾਂਨੇ ਬੜਾ ਭੈਦਿਖਾਯਾ, ਜੰਤ੍ਰ ਮੰਤ੍ਰ ਕਿਸੇਦਾ
ਨਾ ਮਨਿਆ, ਹਾਰਕੇ ਆਪ ਦੀ ਸ਼ਰਨ ਆਯਾ ਹਾਂ, ਆਪ
ਕਿਰਪਾ ਕਰੋ, ਅਪਣੇ ਨਾਮ ਦਾ ਨੱਗਰ ਵਸਾਓ । ਗੁਰੂ ਜੀ
ਬਚਨ ਕੀਤਾ ਉਮਰਾ ਬੀਤਦੀ ਜਾਂਦੀ ਹੈ ਭਰੋਸਾ ਪਲ ਮਾਤ੍ਰ ਦਾ
ਨਹੀਂ ਅਤਿ ਚਿਰੰਜੀਵ ਸਾਰਕੰਡੇ ਰਿਖੀ ਨੇਤ੍ਰਾਂ ਅੱਗੇ ਪਤ੍ਰ ਰੱਖਕੇ
ਸਮਾ ਕਟਦੇ ਹਨ, ਅਸੀਂ ਤੁੱਛ ਜੀਉਣ ਦੇ ਬਦਲੇ ਕੀ
ਅਡੰਬਰ ਅੱਡੀਏ, ਸਤਿਨਾਮ ਤੇ ਬਿਨਾਂ ਹੋਰ ਸਾਨੂੰਕੋਈ ਵਸਤੂ
ਪਿਆਰੀ ਨਹੀਂ ਤਾਂ ਗੋਇੰਦੇ ਕਿਹਾ ਜੀ ਆਪ ਨੂੰ ਚਾਹ ਕੋਈ
ਨਹੀਂ,ਏਹ ਨਿਰੀ ਮੇਰੀ ਇੱਛਾ ਪੂਰਨ ਕਰੋ। ਸ੍ਰੀ ਗੁਰੂ ਅੰਗਦ