ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)


ਜੀ ਅਪਣੇ ਹੱਥ ਦੀ ਛਟੀ ਅਮਰਦਾਸਜੀਨੂੰ ਦੇਕੇ ਕਿਹਾ,ਭਾਈ
ਤੂੰ ਨਾਲ ਜਾਕੇ ਲੀਕ ਪਾਕੇ ਭੂਤਾਂ ਨੂੰ ਕਹਿ ਦੇਵੀ-ਭਈ ਏਹ
ਖੱਤ੍ਰੀ ਗੁਰੂ ਨਾਨਕ ਜੀ ਦੀ ਸ਼ਰਨ ਆਯਾ ਹੈ,ਤਾਂ ਹੁਣ ਤੁਸੀਂ
ਸਭ ਇਹ ਥਾਂ ਛੱਡਕੇ ਚਲੇ ਜਾਓ-ਅਰਜਲ ਛਿੜਕਕੇ ਜਪਜੀ
ਦਾ ਪਾਠ ਕਰਨਾ, ਭੂਤ ਸਭ ਚਲੇ ਜਾਣਗੇ, ਸਤਿਨਾਮ ਸ੍ਰੀ
ਵਾਹਿਗੁਰੂ ਦਾ ਜਾਪ ਜਪਣਾ, ਏਹ ਧਰਤੀ ਤੀਰਥ ਰੂਪ ਹੋ
ਜਾਵੇਗੀ, ਅਰ ਤੇਰਾ ਪਰਤਾਪ ਵਧੇਗਾ, ਇਹ ਕਹਿਕੇ ਥਾਪੀ
ਦਿੱਤੀ। ਗੁਰੂ ਜੀਦਾ ਬਚਨ ਮੰਨ ਅਮਰਦਾਸ ਜੀ ਗਏ, ਜਲ
ਛਿੜਕ ਕੇ ਜਪਜੀ ਦਾ ਪਾਠ ਕੀਤਾ, ਛਟੀ ਗੱਡ ਦਿੱਤੀ,ਸੋਭੂਤਾਂ
ਦਾ ਬਲ ਘਟ ਗਿਆ, ਗੁਰੂ ਜੀ ਦਾ ਪ੍ਰਤਾਪ ਜਾਣਕੇ ਭੂਤ ਸਭ
ਸਰਨ ਹੋਏ ਬੇਨਤੀ ਕਰਨ ਲੱਗੇ:-
ਹੇ ਮਹਾਰਾਜ ਏਹ ਧਰਤੀ ਸਾਡੀਹੇ,ਏਹਖਤ੍ਰੀ ਸਾਰਾ ਜ਼ੋਰ
ਲਥੱਕਾਸੀ,ਅਸੀਂ ਇੱਕਨਾ ਮੰਨੀ,ਹੁਣਤੁਸੀਂ ਇਹਦੇਸਹਾਇਕ ਹੋ
ਕੇ ਕਿਸਤਰਾਂ ਆਏ ਹੋ ?ਅਮਰਦਾਸਜੀਕਿਹਾਏਹਗੁਰੂ ਕੀ
ਸਰਨ ਆਯਾ ਹੈ,ਤਾਂਤੇ ਤੁਸੀਂ ਇਹ ਧਰਤੀ ਛੱਡੋ,ਨਾਛੱਡੋਗੇ, ਤਾਂ
ਤੁਹਾਡੀ ਹਾਨੀ ਕਰਾਂਗੇ । ਹਾਰਕੇ ਅਰ ਸਾਰੀ ਗੱਲ ਵਿਚਾਰਕ