ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)


ਇੱਥੇ ਆਣ ਵੱਸੇ-ਅਮਰ ਦਾਸ ਸਰੀਰ ਬਿਰਧ, ਪਰ
ਭਜਨ ਦੇ ਪ੍ਰਤਾਪ ਮੂੰਹ ਉੱਤੇ ਲਾਲੀ ਦਮਕੇ,ਸਵਾਪਹਿਰਰਾਤ
ਰਹਿੰਦੀਦਰਯਾਦੇਜਲਦੀ ਗਾਗਰ ਭਰਕੇ ਖਡੂਰ ਪਹੁੰਚਣ,ਅਰ
ਗੁਰੁ ਜੀਨੂੰ ਇਸਨਾਨਕਰਾਉਣ। ਆਸਾਦੀਵਾਰ ਸੁਣਕੇਲੰਗਰ
ਦਾਜਲ ਢੋਣ,ਭਾਂਡੇ ਮਾਂਜਣ, ਲੱਕੜੀਆਂਬਨਵਿਚੋਂ ਲਿਆਉਣ।
ਸੰਧ੍ਯਾਂ ਸਮੈ ਰਹੁਰਾਸ ਸਬਦ ਚੋਂਕੀ ਸੁਣਕੇ ਗੁਰੂ ਜੀ ਨੂੰ ਮੁਠੀ
ਚਾਪੀ ਕਰਨ ਉਪਰ ਰਾਤ ਨੂੰ ਪੁਠੇ ਪੈਰੀਂ ਗੋਇੰਦਵਾਲ
ਨੂੰ ਜਾਣ। ਅੰਮ੍ਰਿਤ ਵੇਲੇਫੇਰ ਜਲਦ ਗਾਗਰ ਲੈਕੇਜਪਜੀ ਦਾ
ਪਾਠ ਕਰਦੇ ਚਲੇ ਆਉਣ, ਰਾਹ ਵਿੱਚ ਇਕ ਥਾਂ ਖੜੋਕੇ
ਜਪੁਜੀ ਦਾ ਭੋਗ ਪਾਉਣ,ਉਸ ਥਾਂ ਹੁਣ ਗੁਰਦ੍ਵਾਰਾ ਹੈ, ਜਿਸ
ਦਾ ਨਾਉਂ ਦਮਦਮਾ ਸਾਹਿਬ ਸੱਦਦੇ ਹਨ ॥
ਖਡੂਰ ਵਿੱਚ ਇੱਕ ਤਪਾ ਨਾਮੇ ਜੋਗੀਰਹਿੰਦਾ ਸੀ, ਖਹਰੇ
ਜਾਤ ਦੇ ਜੱਟ ਇਸ ਨੂੰਗੁਰੂ ਕਰਕੇ ਮੰਨਦੇ ਸੇ,ਤਪਸ੍ਵੀਚੰਗਾ ਸੀ,
ਅਰ ਜੰਤ੍ਰ ਮੰਤ੍ਰ, ਭੀ ਕਰਦਾ ਹੁੰਦਾ ਸੀ,ਪਰ ਗੁਰੁਜੀਦਾਪਰਤਾਪ
ਦੇਖਕੇ ਇਸਦਾ ਮਨਜਲਦਾਸੀਅਰ ਲੋਕਾਂ ਨੂੰਵਰਜਦਾ ਹੁੰਦਾਸੀ, ਜੋਗ੍ਰਹਸਥੀਹੋਕੇਏਹਪੁਜਾਕਰਵਾਉਂਦੇਹਨ,ਇਹ ਪੂਜਾਦੇ ਜੋਗ