ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)


ਨਹੀਂ ਹਨ,ਪੂਜਾਦੇਅਧਿਕਾਰੀਅਸੀਂਹਾਂ,ਜੋਸਾਧੂਅਰਤਪੱਸ੍ਵੀ ਹਾਂ
ਇਕ ਸਮੇਂ ਅਜਿਹਾ ਹੋਯਾ ਜੋ ਵਰਖਾਨਾਹੋਈ,ਹਾੜ ਬੀਤਿਆ,
ਸਾਵਣ ਬੀਸੁੱਕਾ ਲੰਘਗਿਆ,ਅੱਧਾਭਾਦ੍ਰੋਂਬੀਤਿਆਤਾਂਅੰਨਕਾਲ
ਪੈਗਿਆਂ;ਲੋਕ ਬਿਆਕੁਲ ਹੋਗਏ,ਘਾਸਬਿਨਾਂਪਸ਼ੂਭੀਅਤਿ ਦੁਖੀ
ਹੋਗਏ, ਛੱਪੜ ਸੁੱਕ ਗਏ,ਲੋਕ ਸਾਰੇਜੋਗੀ ਕੋਲ ਜਾ ਪੁਕਾਰੇ ।
ਜੋਗੀ ਕਿਹਾ,ਭਾਈਤੁਹਾਡੇ ਨੱਗਰ ਵਿਚ ਉਪੱਦਰ ਥੋੜਾਹੁੰਦਾਹੈ!
ਅਸੀਂਸਾਧੂ,ਸਾਨੂੰ ਕੋਈ ਪੁਛਦਾ ਨਹੀਂ, ਤੇ ਗ੍ਰਿਹਸਥੀ ਦੀ ਪੂਜਾ
ਹੁੰਦੀ ਹੈ, ਜਾਓ ਹੁਣ ਗੁਰੂ ਨੂੰ ਆਖੋ, ਮੀਂਹ ਵਸਾਵੇ । ਜ਼ਿਮੀ-
ਦਾਰਾਂ ਨੇ ਆਖਿਆ,ਭਈ ਗੁਰੂ ਕਿਸ ਨੂੰ ਨਹੀਂਆਖਦੇਜੋਸਾਡੀ
ਸਹਾਇਤਾ ਕਰੋ,ਕਿਸੇ ਸ਼ਾਹਪਾਤਸ਼ਾਹ ਦੀ ਕਾਣਨਹੀਂ ਕਰਦੇ,ਅਪਣੇ
ਖਾਣ ਪੀਣ ਦਾ ਕੋਈ ਲੋਭ ਨਹੀਂ ਰੱਖਦੇ, ਜੋ ਆਵੇ ਲੰਗਰ
ਵਿੱਚ ਗ਼ਰੀਬਾਂ,ਕੰਗਾਲਾਂ,ਰਾਹੀਆਂਪਰਦੇਸੀਆਂਦੇਮੂੰਹ ਪੈਂਦਾ ਹੈ,
ਸਾਡਾ ਜ਼ੋਰ ਉਨ੍ਹਾਂ ਉੱਤੇ ਨਹੀਂ ਚਲਦਾ। ਜੋਗੀ ਕਿਹਾ ਜੇ ਤੁਸੀਂ
ਗੁਰੂਨੂੰ ਪਿੰਡੋੋਂ ਕਢ ਆਓ, ਤਾਂ ਅੱਠਾਂ ਪਹਿਰਾਂ ਦੇ ਅੰਦਰ ਅੰਦਰ
ਮੈਂ ਮੀਂਹ ਵਸਾਵਾਂਗਾ, ਅਰ ਜੇ ਨਹੀਂ ਕੱਢਦੇਤਾਂਫੇਰ ਗੁਰੂ ਮੀਂਹ
ਵਸਾਵੇ-ਇਹ ਸੁਣਕੇ ਖਹਿਰੇ ਜੱਟਾਂ ਦੀ ਬੁੱਧ ਨਾਸ ਹੋ ਗਈ