ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)


ਚੱਲੋ, ਤਿਨ੍ਹਾਂ ਦੀ ਬੇਨਤੀ ਮੰਨਕੇ ਗੁਰੂ ਜੀ ਤੁਰ ਪਏ ॥
ਰਾਹ ਵਿੱਚ ਭੈਰਉ ਨਾਮੇ ਪਿੰਡ ਵਿਖੇਖੇਮਾਜਾਂਖੀਵਨਨਾਮੇ
ਭੱਲਾਖੱਤ੍ਰੀਰਹਿੰਦਾ ਸੀ,ਗੁਰੁਜੀਦਾ ਆਉਣਾ ਸੁਣਕੇ ਅੱਗੋਂ ਆ ਮਿਲਿਆਅਤੇਬੇਨਤੀਕੀਤੀ,ਜੋਮੇਰਾਘਰਪਵਿੱਤ੍ਰਕਰੋ,ਬਾਰੰਬਾਰ
ਦੇ ਕਹਿਣੇਤੇਗੁਰੂਜੀਤਿਸਦੇਘਰਗਏ,ਭਾਈਖੇਮਾਤਾਂਨਿਹਾਲਹੋ
ਗਿਆ,ਭਾਂਤ ਭਾਂਤ ਦੇ ਭੋਜਨ ਭੇਟ ਧਰਕੇ ਤ੍ਰਿਪਤ ਕੀਤਾ। ਅਤੇ
ਅਮਰਦਾਸ ਜੀ ਨੇ ਅਰਦਾਸ ਕੀਤੀ, ਜੋ ਸਤਿਗੁਰੂ ਪੁੱਤ੍ਰ ਦਾਨ
ਕਰਕੇ ਇਸਦੀ ਕਾਮਨਾ ਪੂਰਨ ਕਰਨ,ਭਗਤ ਪੁਤ੍ਰਹੋਵੇ-ਇਹ
ਸੁਣਕੇ ਸਭ ਹੈਰਾਨ ਹੋਏ, ਜੋ ਇਨ੍ਹਾਂ ਨੇ ਅੰਦਰ ਦੀ ਬੁਝੀ ਹੈ
ਪਰ ਅਮਰਦਾਸ ਜੀ ਸੋਚ ਵਿੱਚ ਹੋਏ,ਕਿ ਮੈਨੂੰ ਗੁਰਾਂਦੀਆਗ੍ਯਾ
ਹੋਈ ਸੀ ਜੋ ਅੱਜਰ ਜਰੋ,ਅਰ ਸ਼ਕਤੀ ਨਾ ਦਿਖਾਓ, ਸੋ ਮੈਥੋਂ
ਉਹੋ ਹੋਈ । ਗੁਰੂ ਜੀ ਬਚਨ ਕੀਤਾ ਤੁਹਾਡੇ ਅੰਦਰ ਸਾਡੀਜੋਤ
ਹੈ,ਜੋ ਕੁਛ ਕਹਿਣਾ ਹੋਵੇ ਵਿਚਾਰਕੇ ਕਹੋ।ਜਦਗੁਰੁਅੰਗਦਜੀ
ਖਡੂਰ ਵਿੱਚ ਆਏ,ਸੁਣਕੇ ਸਾਰੇ ਨੱਗਰਨੇ ਖੁਸ਼ੀਮਨਾਈ-ਅਤੇ
ਜੋਗੀ ਦੇ ਮਰਨ ਦੀ ਖਬਰ ਭੀ ਸਾਰੇ ਭੇਖ ਵਿੱਚ ਪੱਸਰੀ, ਉਸ
ਦਿਨ ਤੇ ਕੋਈ ਜੋਗੀ ਖਡੂਰ ਵਿੱਚ ਨਹੀਂ ਜਾਂਦਾ ॥