ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)


ਉਸੇ ਸੇਧ ਤੇ ਟੋਹ ਟਾਹ ਕੇ ਤੁਰੇ ਆਉਣ । ਖਡੂਰ ਪਹੁੰਚੇ, ਤਾਂ
ਪਿੰਡ ਦੇ ਬਾਹਰ ਜੁਲਾਹਿਆਂ ਦੇ ਘਰ ਸੇ,ਅਤੇਖੱਡੀ ਦਾ ਟੋਆ
ਪਾਣੀ ਨਾਲ ਭਰ ਗਿਆ ਸੀ,ਕਰੀਰ ਦੇ ਕਿੱਲੇਨਾਲਪੈਰਅੜ
ਕੇ ਆਪ ਖੱਡੀ ਵਿੱਚ ਜਾ ਡਿੱਗੇ, ਪਰ ਸਿਰੋਂ ਪਾਣੀ ਨਾਡਿੱਗਣ
ਦਿੱਤਾ, ਖੜਕ ਹੋਯਾ ਸੁਣਕੇ ਜੁਲਾਹਾ ਜੁਲਾਹੀ ਜੋਅੰਦਰ ਸੁਤੇ
ਹੋਏ ਸੇ ਜਾਗ ਉਠੇ, ਅਤੇ ਜੁਲਾਹੇ ਨੇ ਚੋਰ ਚੋਰ ਕਹਿਕੇਰੌਲਾ
ਪਾਯਾ ਭਈ ਕੋਈ ਜਾਗੋ ਜਾਗੋ । ਬਾਹਰ ਨਿੱਕਲੇ ਤਾਂ ਜਪਜੀ
ਦੀ ਧੁਨ ਕੰਨਾਂ ਵਿੱਚ ਪਈ ਤਾਂ ਜੁਲਾਹੀਨੇਆਖਿਆ,ਡਰੋਨਹੀਂ
ਚੋਰ ਚਾਰ ਕੋਈ ਨਹੀਂ,ਏਹ ਤਾਂ ਨਿਥਾਵਾਂਅਮਰੂ ਹੈ, ਜਿਹਦੀ
ਧੌਲੀ ਦਾਹੜੀ ਹੋਈ ਤੇ ਬੁੱਧ ਟਿਕਾਣੇ ਨਹੀਂਰਹੀ-ਧੀਆਂ ਪੁਤ੍ਰ
ਘਰ ਬਾਰ ਵਣਜ ਵਪਾਰ ਛੱਡਕੇ ਵੇਹਲਾ, ਹੋ ਬੈਠਾ ਹੈ,ਅਤੇਬੂਹੇ
ਬੂਹੇ ਭੌਂਦਾ ਫਿਰਦਾ ਹੈ, ਲੋਕ ਰਾਤ ਨੂੰ ਅਰਾਮ ਕਰਦੇ ਹਨ,
ਇਹਨੂੰ ਰਾਤੀਭੀਅਰਾਮ ਨਹੀਂ ਆਉਂਦਾ । ਵੀਹਾਂ ਮਨੁੱਖਾਂ ਦਾ
ਕੰਮ ਇਕੱਲਾ ਹੀ ਕਰਦਾ ਹੈ, ਪਾਣੀ ਢੋਂਦਾ ਲੱਕੜੀਆਂ
ਲਿਆਉਂਦਾ ਹੈ, ਅਤੇ ਗੁਰੂ ਕੇਹੜੇ ਦੇ ਲੜ ਲੱਗਾ ਹੈ !
ਆਪਣੀ ਨਿੰਦ੍ਯਾ ਤਾਂ ਸੁਣਕੇ ਸਹਾਰਦੇ ਗਏ ਪਰ ਗੁਰੂ ਜੀ