ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)


ਛੱਡ ਕੇ ਹੋਰਥੇ ਜਾ ਰਹੋ,ਤਾਂ ਸੁਖੀ ਵੱਸੋਗੇ, ਜੁਲਾਹੀ ਨਿਰੋਈ
ਹੋ ਜਾਵੇਗੀ। ਇਹ ਥਾਂ ਹੁਣ ਗੁਰੂ ਕਾ ਹੋਯਾ ਅਤੇ ਜੇ ਕੋਈਸੇਵਾ
ਕਮਾਵੇ ਮਨ ਇੱਛਤ ਫਲ ਪਾਵੇਗਾ, ਅਤੇ ਜਿਸਨੂੰ ਤੁਸੀਂ
ਨਿਥਾਵਾਂ ਅਰ ਨਿਮਾਣਾ ਕਿਹਾ ਹੈ ਸੋ:-
ਸ੍ਰੀ ਗੁਰੂ ਅਮਰਦਾਸ ਸਾਹਿਬ ਨਿਥਾਵਿਆਂ ਦੇ ਥਾਨ ॥
" " ਨਿਮਾਣਿਆਂ ਦੇ ਮਾਣ ॥
" " ਨਿਤਾਣਿਆਂ ਦੇ ਤਾਣ ॥
" " ਨਿਗਤਿਆਂ ਦੀ ਗਤ ॥
" " ਨਿਰਾਸ੍ਰਿਆਂ ਦੇ ਆਸ੍ਰਾ ॥
" " ਨਿਓਟਿਆਂ ਦੀ ਓਟ ॥
" " ਨਿਧਿਰਿਆਂ ਦੀ ਧਿਰ ॥
" " ਗਈ ਬਹੋੜ ।
" " ਬੰਦੀ ਛੋੜ ॥
" " ਭੰਨਣ ਘੜਨ ਸਮਰੱਥ ॥
ਹੋਣਗੇ ॥ਉਸ ਸਮ੍ਯਇਹ ਦਸਨਾਮਕਰਤਾਰਦੇ ਇਨ੍ਹਾਂਨੂੰਬਖਸ਼ੇ
ਗਏ, ਜੋ ਭਰੋਸੇ ਨਾਲ ਜਪੇ ਫਲ ਪਾਵੇ ॥