ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੯)
ਜੁਲਾਹੇ ਉਹ ਥਾਂ ਛੱਡਕੇ ਹੋਰ ਥਾਂ ਜਾਇ ਵੱਸੇ, ਅਰ ਜੁਲਾਹੀ
ਨਿਰੋਈ ਹੋਗਈ॥
ਉਪਰੰਦ ਗੁਰੂ ਜੀ ਨੇ ਚੰਦਨ ਚਾਵਲ ਕੇਸਰ,ਪੰਜ ਪੈਸੇ
ਨਰਯੇਲ ਮੰਗਾਇਕੇ ਅਮਰਦਾਸ ਜੀ ਨੂੰ ਨਦੀ ਦੇ ਜਲ ਨਾਲ
ਇਸਨਾਨਕਰਾਯਾ,ਨਵੇਂਬਸਤਰ ਪਹਿਨਾਏ,ਅਰਗੁਰਿਯਾਈਦੀ
ਗੱਦੀ ਪੁਰ ਬੈਠਾਇਆ,ਅਰ ਪੰਜ ਪੈਸੇਨਲਯੇਰ ਅੱਗੇਧਰਿਆ ॥
ਗੁਰੂ ਜੀਦੀ ਅਗ੍ਯਾਪਾਇਕੇ ਭਾਈ ਬੁਢਾ ਜੀ ਨੇ ਤਿਲਕਮੱਥੇ
ਪੁਰ ਲਾਇਆ,ਬਾਰਾਂਬਰਸਾਂ ਦੇ ਸਿਰੇ ਪਾਉਸਿਰੋਲਾਹਕੇਤੋਲੇ,
ਤਾਂ ਛੇ ਵੱਟੀਆਂ ਹੋਏ, ਸੱਭ ਸਿੱਖ ਧਨ ਧਨ ਕਹਿਕੇ ਚਰਨੀ
ਲੱਗੇ । ਅਤੇ ਗੁਰੂ ਜੀ ਨੇ ਦਾਸੂ ਦਾਤੂ ਆਪਣੇ ਦੋਹਾਂ ਪੁਤ੍ਰਾਂ ਨੂੰ
ਸੱਦਕੇ ਆਖਿਆ ਜੋ ਇਹ ਵਸਤੂ ਨਿੰਮ੍ਰਤਾ, ਭਗਤੀ
ਅਤੇ ਟਹਿਲ ਦੀ ਹੈ ਸੋਇਸਨੇਘਾਲਘਾਲੀ ਤਾਂ ਇਹ ਪਦਵੀ ਪਾਈ
ਹੈ,ਤੁਸੀਂਭੀ ਇਸ ਅਗੇ ਨਿਉਣਾ । ਅਤੇ ਜੱਟਾਂ ਦੇ ਚੌਧਰੀਪੁਨੂੰ
ਅਤੇ ਲਾਲੂ ਅਤੇ ਹੋਰ ਵੀ ਸਾਰੀ ਸੰਗਤ ਨੂੰ ਸੱਦਕੇ ਕਿਹਾ
ਭਾਈ ਅਸੀਂ ਹੁਣ ਸੱਚ ਖੰਡ ਨੂੰ ਜਾਂਦੇ ਹਾਂ, ਅਤੇ ਗੁਰੂ ਨਾਨਕ
ਜੀ ਦੀ ਗੱਦੀਦੇਅਧਿਕਾਰੀਗੁਰੂਅਮਰ ਦੇਵ ਜੀ ਹੋਏ ਹਨ, ਜੋ