ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਨਤੀ!

ਪੰਥ ! ਤੇਰਾ ਧੰਨਵਾਦ, ਕਰਾਂ, ਮੈਂ ਕਰੋੜ, ਵਾਰ,.....
ਕੀਤੀ ਤੈਂ ਕਦਰ ਮੇਰੀ ਦਾਸ ਜੀ ਜਾਨਕੇ

ਮੇਰੀ ਤੁਛ ਪੋਥੀਆਂ ਨੂੰ ਮਾਣ ਤੈਂ ਅਪਾਰ ਦਿੱਤਾ,
ਅਹੋ ,ਘੋਲੀ ਜਾਂਵਾਂ ਪੰਥ ਐਸੇ, ਕਦਰਦਾਨ ਕੇ।

ਸਿੱਖੀ ਪ੍ਰਚਾਰ, ਸਿੱਖ ਬੱਚਿਆਂ ਦੇ ਲਾਭ ਹੇਤ,
ਪੋਥੀਆਂ ਮੈਂ ਲਿਖਾਂ ਪੰਥ ਸੇਵਾ ਦਿਲੇ ਠਨਕੇ

ਗੁਰੂ ਪੰਥ! ਆਪਣੇ 'ਚਰਨ ਸਿੰਘ' ਤਈ ਲਾਵੀਂ,
ਆਪਣੇ 'ਚਰਨ' ਦਾਸ ਆਪਣਾ ਪਛਾਨਕੇ।

ਦੋਹਗ -

ਪੁਸਤਕ 'ਕੌਰ ਰਣਜੀਤ' ਏਹ ਹਾਜ਼ਰ,ਕਰੋ ਕਬੂਲ
ਕਿਰਪਾ ਕਰਕੇ ਬਖਸ਼ਣੀ ਹੋਵੇ ਜੇ ਕੇ ਭੂਲ

ਪੋਥੀ ਏਹ ਤੁਛ ਲਾਭਵੰਤ ਕੁਝ ਵੀ ਹੋਇ ਕਦੰਤ!
ਮੇਹਨਤ ਸਮਝਾਂ ਸਫ਼ਲ, ਤੇ ਆਨੰਦ ਦਾ ਅੰਤ?

ਸ੍ਰੀ ਅੰਮ੍ਰਿਤਸਰ ਪੰਥ ਸੇਵਕ- : : : ੨੦ ਨਵੰਬਰ #੧੯੧੩ ਈ: · ·ਸ. ਸੀ. ਚਰਨ ਸਿੰਘ