ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੪ )

ਇਕ ਹੋਰ ਘ੍ਰਿਣਾਂ ਭਰੀ ਨਜ਼ਰ ਏਸ ਸਾਡੇ ਧਨ ਦੌਲਤ ਵਲ ਮਾਰੀ ਅਤੇ ਅਗਾਹਾਂ ਤੁਰ ਪਈ। ਅਗਲੇ ਕਮਰੇ ਵਿਚ ਪਹੁੰਚ ਕੇ ਜਦ ਓਸਨੇ ਹੋਰ ਅੱਗੇ ਵਧਣ ਲਈ ਦਲੀਜਾਂ ਵਿਚ ਪੈਰ ਰੱਖਿਆ ਤਾਂ ਆਪਣੇ ਸਾਹਮਣੇ ਇਕ ਭਿਆਨਕ ਦ੍ਰਿਸ਼ਯ ਦੇਖ ਕੇ ਉਸਦੇ ਪੈਰ ਅਪ ਤੋਂ ਆਪ ਖਲੋ ਗਏ। ਓਸ ਨੇ ਦੇਖਿਆ ਕਿ ਏਹ ਕਮਰਾਂ ਲਗ ਪਗ ਤੀਹ ਗਜ਼ ਲੰਮਾਂ ਅਤੇ ੨੦ ਗਜ਼ ਚੌੜਾ ਹੈ, ਸਾਹਮਣੇ ਪਾਸੇ ਵਲ ਇਕ ਦੇਉ ਜਿੱਡਾ ਮੋਟਾ ਤਾਜ਼ਾ ਤੇ ਉੱਚਾ ਡਰਾਉਣਾ ਬੁੱਤ ਪਿਆ ਹੈ, ਏਸ ਬੁੱਤ ਨੂੰ ਅਜੇਹੀ ਕਾਰੀਗਰੀ ਨਾਲ ਚਮਕਾਇਆ ਹੋਇਆ ਸੀ ਅਤੇ ਓਸਦੀਆਂ ਅੱਖੀਆਂ ਵਿਚ ਅਜੇਹੀ ਤੇਜ਼ ਚਮਕਭਰੀ ਹੋਈਆ ਉਸ ਸੀ ਕਿ ਓਸਦੇਸ੍ਹਾਮਣੇ ਕਿਸੇਆਦਮੀਦੀਅੱਖਨਹੀਂਟਿਕਸਕਦੀ ਸੀ। ਏਸ ਬੁੱਤ ਦੇ ਮੱਥੇ ਉੱਤੇ 'ਜਿੰਨੇ ਦੋਜ਼ਖ਼' ਲਿਖਿਆ ਹੋਇਆ ਸੀ। ਬੁੱਤ ਦੇ ਪਾਸ ਇਕ ਉੱਚੀ ਭਿਆਨਕ ਕਲਾ ਸੀ, ਏਸ ਬੁੱਤ ਦੇ ਵਿਚ ਬੇਅੰਤ ਦਾਤਰੀਆਂ, ਆਰੀਆ, ਛੂਰੀਆਂ, ਬਰਛੀਆਂ ਅਤੇ ਕਟਾਰੀਆਂ ਆਦਿ ਅਜੇਹੀ ਵਿਉਂਤ ਨਾਲ ਲੱਗੀਆਂ ਹੋਈਆਂ ਸਨ ਕਿ ਓਹਨਾਂ ਵੱਲ ਇਕ ਨਜ਼ਰ ਮਾਰਿਆਂ ਹੀ ਕਲੇਜਾਂ ਕੰਬਣ ਲੱਗ ਜਾਂਦਾ ਸੀ, ਅਤੇ ਡਰਦੇ ਮਾਰੇ ਲੂੰ ਕੰਡੇ ਖੜੇ ਹੋ ਜਾਂਦੇ ਸਨ ਤੇ ਦਿਲ ਧੜਕਨ ਲੱਗ ਪੈਂਦਾ ਸੀ। ਤਕੜੇ ਤੋਂ ਤਕੜੇ ਦਿਲ ਵਾਲੇ ਆਦਮੀ ਵੀ ਏਸ ਕਲਾ ਨੂੰ ਇਕ ਵਾਰੀ ਦੇਖਕੇ ਫੇਰ ਦੂਜੀ ਵਾਰੀ ਦੇਖਣ ਦਾ ਹੋਂਸਲਾ ਨਹੀਂ ਕਰ ਸਕਦੇ ਸਨ। ਕਲਾ ਦੇ ਹੇਠਾਂ ਕਿਲੇ ਦੇ ਉਦਾਲੇ ਵਾਲੀ ਖਾਈ ਨੂੰ ਅਜੇਹੀ