ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਕਰ ਦਿਤੀਆਂ ਅਤੇ ਇਕ ਕਲਾ ਨੇ ਉਸ ਆਦਮੀ ਨੂੰ ਚੁਕ ਕੇ ਓਸ ਦਾਤਰੀਆਂ ਵਾਲੀ ਭਿਆਨਕ ਕਲਾ ਦੇ ਉੱਪਰ ਸੁਟ ਦਿੱਤਾ,ਕਲ ਦੇ ਉੱਪਰ ਓਸ ਆਦਮੀ ਦੇ ਡਿੱਗਦਿਆਂ ਹੀ ਹਜ਼ਾਰਾ ਦਾਤਰੀਆਂ ਤੇ ਅਰੀਆਂ ਇਕ ਦਮ ਘਚ ਘਚ ਕਰਕੇ ਚੱਲਣ ਲੱਗ ਪਈਆਂ, ਵਿਚਾਰੇ ਆਦਮੀ ਦੀਆਂ ਚੀਕਾਂ ਅਤੇ ਰੋਣ ਪਿੱਟਣ ਦੀ ਅਵਾਬ ਸੁਣ ਕੇ ਸਾਰਿਆਂ ਦੇ ਕਲੇਜੇ ਪੱਟ ਰਹੇ ਸਨ ਅਤੇ ਉਸ ਦੇ ਦੁਖ ਉੱਤੇ ਮਾਨੋਂ ਕਮਰੇ ਦੀਆਂ ਕੰਧਾਂ ਵੀ ਰੁਦਨ ਕਰ ਰਹੀਆਂ ਸਨ। ਕਲਾ ਦੀਆਂ ਦਾਤਰੀਆਂ ਨੇ ਪਹਿਲਾਂ ਉਸ ਆਦਮੀ ਦੇ ਵਡੇ ਵਡੇ ਟੋਟੇ ਕੀਤੇ, ਫੇਰ ਨੀਵਾਂ ਅਇਆ ਤਾਂ ਹੇਠ ਛੁਰੀਆਂ ਨੇ ਉਸਦੀਆਂ ਨਿਕੀਆਂ ਨਿਕੀਆਂ ਬੋਟੀਆਂ ਕੀਤੀਆਂ, ਓਹ ਬੋਟੀਆਂ ਨੀਵੀਆਂ ਉਤਰੀਆਂ ਤਾਂ ਹੇਠਲੀਆਂ ਕਲਾਂ ਨੇ ਉਸਨੂੰ ਅਜੇਹਾ ਪੀਸਿਆ ਕਿ ਓਹ ਬੋਟੀਆਂ ਕੀਮੇਂ ਨਾਲੋਂ ਵੀ ਬਰੀਕ ਰੇਤ ਦੇ ਦਾਣਿਆਂ ਵਾਂਗ ਪੀਸ ਪੀਸ ਕੇ ਧੁਰ ਹੇਠ ਖਾਈ ਦੇ ਪਾਣੀ ਵਿਚ ਜਾ ਪਈਆਂ ਅਤੇ ਪਲੋ ਪਲੀ ਵਿਚ ਉਸ ਆਦਮੀ ਦਾ ਨਾਮ ਨਿਸ਼ਾਨ ਦੁਨੀਆਂ ਤੋਂ ਉਠ ਗਿਆ।

ਰਣਜੀਤ ਕੌਰ ਪੱਥਰ ਦੀ ਮੂਰਤ ਬਣੀ ਏਹ ਹਿਰਦੇ ਵੇਹਦਕ ਝਾਕਾ ਦੇਖ ਰਹੀ ਸੀ, ਉਸ ਦਾ ਸਰੀਰ ਸਿਰ ਤੋਂ ਪੈਰਾਂ ਤਕ ਕੰਬ ਰਿਹਾ ਸੀ, ਉਸੇ ਵੇਲੇ ਸੁਲੇਮਾਨ ਨੇ ਕੈਦੀਆਂ ਵਿਚੋਂ ਇਕ ਵਲ ਮੂੰਹ ਕਰਕੇ 'ਦਿਲਜੀਤ ਸਿੰਘ। ਤੂੰ ਏਸ ਨਿਮਕ ਹਰਾਮ ਨੂੰ ਮੇਰੇ 'ਜੰਨੇ ਦੋਜ਼ਖ' ਦੀ ਭੇਟ ਚੜ੍ਹਦਿਆਂ ਦੇਖਿਆ?