ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਅਜੇ ਵੀ ਮੰਨ ਜਾਹ, ਆਪ ਮੁਸਲਮਾਨ ਹੋ ਜਾਹ ਅਤੇ ਆਪਣੀ ਵਹੁਟੀ ਰਣਜੀਤ ਕੌਰ ਨੂੰ ਆਪਣੀ ਹੱਥੀ ਮੇਰੇ ਹਵਾਲੇ ਕਰ ਦੇਹ ਨਹੀਂ ਤਾਂ ਤੁਹਾਨੂੰ ਦੋਹਾਂ ਨੂੰ ਏਸੇ 'ਜਿੰਨੇ ਦੋਜ਼ਖ' ਦੀ ਭੇਟਾ ਕਰ ਦਿੱਤਾ ਜਾਵੇਗਾ"। ਰਣਜੀਤ ਕੌਰ ਨੇ ਜਿਸ ਵੇਲੇ ਦਿਲਜੀਤ ਸਿੰਘ ਦਾ ਨਾਮ ਅਤੇ ਸੁਲੇਮਨ ਦੇ ਰੋਮ ਰੋਮ ਕੰਬਾ ਦੇਣ ਵਾਲੇ ਵਾਕ ਸੁਣੇ ਅਤੇ ਬਹਾਦਰ ਦਿਲਜੀਤ ਸਿੰਘ ਦੀ ਮੁਰਦਿਆਂ ਵਾਲੀ ਸ਼ਕਲ ਨੀਝ ਲਾ ਕੇ ਦੇਖੀ ਤਾਂ ਉਸਦਾ ਸਬਰ ਸੰਤੋਖ ਜਾਂਦਾ ਰਿਹਾ, ਉਸਨੂੰ ਐਉਂ ਮਲੂਮ ਹੋਇਆ ਮਾਨੋਂ ਉਸ ਦੇ ਸਰੀਰ ਅਸਮਾਨ ਵਲ ਉਡਦਾ ਜਾ ਰਿਹਾ ਹੈ, ਉਹ ਬੇ ਅਖਤਿਆਰ ਹੋ ਕੇ ਨੱਸ ਉਠੀ ਅਤੇ ਇਕ ਚੀਕ ਮਾਰਕੇ "ਪਿਆਰੇ ਪ੍ਰਾਣਪਤੀ" ਕਹਿੰਦੀ ਹੋਈਹੱਥ ਕੜੀਆਂ ਬੇੜੀਆਂ ਨਾਲ ਜਕੜੇ ਹੋਏ ਦਿਲਜੀਤ ਸਿੰਘ ਦੇ ਚਰਨਾਂ ਤੇ ਡਿਗ ਪਈ ਅਤੇ ਡਿਗਦਿਆਂ ਸਾਰ ਬੇਸੁਰਤ ਹੋ ਗਈ॥


ਕਾਂਡ-੧੦


ਉਪਰਲੇ ਹਾਲਾਂ ਨੂੰ ਚਾਰ ਦਿਨ ਬੀਤ ਗਏ, ਅਜ ਰਣਜੀਤ ਕੌਰ ਦੀ ਮੋਹਲਤ ਦੇ ਦਿਨ ਪੂਰੇ ਹੋ ਗਏ ਹਨ