ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧oo)

ਕਹਿ ਦਿਆ ਕਰਦੀਆਂ ਹਨ"।

ਰਹਿਮਤ ਅਲੀ-ਸ਼ੋਕ ਹੈ ਕਿ ਨਾਂ ਤੂੰ ਹੀ ਆਪਣਾ ਹਠ ਛਡਦੀ ਹੈਂ ਅਤੇ ਨਾ ਹੀ ਓਹ ਪਾਪੀ ਸੁਲੇਮਾਨ ਅਪਣੀ ਜ਼ਿਦ ਤੋਂ ਬਾਜ਼ ਆਉਂਦਾ ਦਿਸਦਾ ਹੈ।

ਰਣਜੀਤ ਕੌਰ-ਤਰਸ ਵਾਨ ਬਾਬਾ ਜੀ! ਮੈਨੂੰ ਏਸ ਸਾਰੇ ਰਾਖਸ਼ਾਂ ਦੇ ਕਿਲੇ ਵਿਚ ਇਕ ਤੁਸੀ ਹੀ ਕੁਝ ਨਰਮ ਦਿਲ ਨਜ਼ਰ ਆਉਂਦੇ ਹੋ, ਮੈਂ ਦੇਖਦੀ ਹਾਂ ਕਿਜਿਸ ਵੇਲੇ ਮੇਰੇ ਜਾਂ ਕਿਸੇ ਹੋਰ ਦੁਖੀਏ ਉੱਤੇ ਜ਼ੁਲਮ ਹੋਣ ਲਗਦਾ ਹੈ ਤਾਂ ਤੁਸੀਂ ਅੱਖਾਂ ਭਰ ਲਿਆਉਂਦੇ ਹੋ, ਪਰ ਤੁਹਾਨੂੰ ਮੇਰੇਲਈ ਹੰਝੂ ਵਗਾਉਣਦੀ ਕੋਈ ਲੋੜਨਹੀਂ,ਕਿਉਕਿ ਅਸੀਂ ਲੋਕ ਆਪਣੀ ਜਾਨ ਹਰ ਵੇਲੇ ਤਲੀ ਉੱਤੇ ਰੱਖਦੇਹਾਂ ਅਤੇ ਮਰਨਨੂੰਤਾਂ ਅਸੀਲੋਕ ਏਹ ਕਹਿੰਦੇਹਾਂ:-

ਕਬੀਰ ਜਿਹ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ।
ਮਰਨੇ ਹੀ ਤੇ ਪਾਈਏ ਪੂਰਨ ਪਰਮਾ ਨੰਦ।

ਅਸੀ ਲੋਕ ਤਾਂ ਜਿਉਂਦੇ ਹੀ ਮੋਏ ਰਹਿੰਦੇ ਹਾਂ, ਫੇਰ ਸਾਨੂੰ ਸੁਲੇਮਾਨ ਜਾਂ ਕਿਸੇ ਹੋਰ ਨੇ ਮਾਰਨਾ ਹੀ ਕੀ ਹੋਇਆ?

ਰਹਿਮਤ ਅਲੀ-ਬੀਬੀ, ਤੇਰਾ ਹੌਸਲਾ ਧੰਨ ਹੈ, (ਅੱਖਾਂ ਭਰਕੇ) ਮੈਂ ਤਾਂ ਖਬਰੇ ਕੇਹੜੇ ਗੁਨਾਹਾਂ ਦੇ ਬਦਲੇ ਏਸ ਪਾਪੀ ਦੇ ਪੰਜੇ ਵਿਚ ਆ ਵਸਿਆ ਹਾਂ, ਹੁਣ ਇਸ ਦਾ ਹੁਕਮ ਨਹੀਂ ਮੰਨਦਾ ਜਾਂ ਏਸਦੀ ਨੌਕਰੀ ਛਡਦਾ ਹਾਂ ਤਾਂ ਏਹ ਮੈਨੂੰ ਵੀ ਉਸੇ 'ਜਿੰਨੇ ਦੋਜ਼ਖ' ਦੀ ਭੇਟਾ ਚਾੜ੍ਹਦਾ ਹੈ ਅਤੇ ਜੇ ਏਹਦੇ ਪਾਸ ਰਹਿੰਦਾ ਹਾਂ ਤਾਂ ਮੇਰਾ