ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਹੋਇਆ ਹੈ ਕਿ ਜੇਕਰ ਤੁਸੀ ਅੱਜ ਵੀ ਇਨਕਾਰ ਕੀਤਾ ਤਾਂ ਅਜ ਰਾਤੀ ਤੁਹਾਡੇ ਪਤੀ ਦਿਲਜੀਤ ਸਿੰਘ ਨੂੰ 'ਜਿੰਨੇ ਦੋਜ਼ਖ' ਦੀ ਭੇਟਾ ਕਰ ਦਿੱਤਾ ਜਾਵੇਗਾ, ਅਤੇ ਫੇਰ ਜੇ ਕੱਲ ਬੀ ਤੁਸੀਂ ਨਾਂ ਮੰਨੇ ਤਾਂ ਕੱਲ ਰਾਤੀ ਤੁਹਾਡਾ ਵੀ ਏਹੋ ਹਾਲ ਹੋਵੇਗਾ।

ਰਣਜੀਤ ਕੌਰ-ਮੈਂ ਮੌਤ ਪਾਸੋਂ ਨਹੀਂ ਡਰਦੀ ਅਤੇ ਨਾਂ ਹੀ ਮੇਰੇ ਪਤੀ ਜੀ ਡਰਦੇ ਹਨ, ਪਰ ਸ਼ੋਕ ਹੈ ਤਾਂ ਏਹ ਕਿ ਮੇਰੇ ਪਾਸ ਹਥਿਆਰ ਕੋਈ ਨਹੀਂ, ਨਹੀਂ ਤਾਂ ਮੈਂ ਅੱਜ ਏਸ ਬੁੱਢੇ ਪਾਪੀ ਨੂੰ ਸਦਾ ਦੀ ਨੀਂਦਰੇ ਸੁਆ ਹੀ ਦਿਆਂ। ਬਾਬਾ ਜੀ! ਤੁਸੀ ਮੈਨੂੰ ਕੋਈ ਹਬਯਾਰ ਨਹੀਂ ਦੇ ਸਕਦੇ?

ਰਹਿਮਤ ਅਲੀ-ਬੀਥੀ! ਮੇਰੇ ਪਾਸ ਹਥਿਆਰ ਤਾਂ ਬਤੇਰੇ ਹਨ ਅਤੇ ਜੇ ਮੈਂ ਚਾਹਾਂ ਤਾਂ ਤੈਨੂੰ ਦੇ ਵੀ ਸਕਦਾ ਹਾਂ, ਪਰ ਜੇ ਮੈਂ ਤੈਨੂੰ ਹਥਿਆਰ ਦਿਆਂ ਅਤੇ ਤੂੰ ਉਸ ਹਥਿਆਰ ਨਾਲ ਸੁਲੇਮਾਨ ਨੂੰ ਮਾਰ ਦੇਵੇ ਤਾਂ ਗੁਨਾਹ ਮੇਰੇ ਸਿਰ ਰਹੇਗਾ ਅਤੇ ਨਿਮਕ ਹਰਾਮੀ ਦਾ ਪਾਪ ਮੇਰੇ ਨਾਮ ਲਿਖਿਆ ਜਾਵੇਗਾ। ਮੈਂ ਏਹ ਤਾਂ ਚਾਹੁੰਦਾ ਹਾਂ ਕਿ ਸੁਲੇਮਾਨ ਵਰਗਾ ਪਾਪੀ ਦੁਨੀਆਂ ਤੋਂ ਬਹੁਤ ਛੇਤੀ ਵਿਦਾ ਹੋਜਾਵੇ, ਪਰ ਓਸਨੂੰ ਮਾਰਨ ਦੇ ਕੰਮ ਵਿਚ ਸਹਾਇਤਾ ਦੇਕੇ ਆਪ ਨਿਮਕ ਹਰਾਮ ਨਹੀਂ ਬਣਨਾ ਚਾਹੁੰਦਾ।

ਰਣਜੀਤ ਕੌਰ-ਬਾਬਾ! ਤੂੰ ਧੰਨ ਹੈ, ਸੱਚ ਮੁੱਚ ਤੂੰ ਬੜਾ ਨੇਕ ਹੈਂ। ਹੱਛਾ ਜੋ ਹੁਕਮ ਕਰਤਾਰ ਦਾ, ਪਰ ਕੀ ਤੂੰ ਏਹ ਵੀ ਨਹੀਂ ਕਰਸਕਦਾ ਕਿ ਅੱਜਰਾਤੀਂ ਫੇਰਓਹੋ ਬੂਹਾ