ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਚੰਗੀ ਗੱਲ ਨਹੀਂ ਹੋਵੇਗਾ।

ਸੁਲੇਮਨ--ਉੱਫ਼, ਲਾਹੌਲ ਵਿਲਾ ਕੁੱਵਤ,ਐਡ ਹੰਕਾਰ, ਹੁਸਨ ਦਾ ਐਨਾਂ ਗ਼ਰੂਰ! ਪਿਆਰੀ ਜਾਨ!

ਮਾਣ ਨਾ ਕਰੀਏ ਰੂਪ ਦਾ ਏਹ ਫ਼ਸਲ ਬਟੇਰਾ।
ਜਾਉ ਉੱਡ ਪਿਆਰੀਏ ਜਿਉਂ ਕਾਗ ਬਨੇਰਾ।

ਰਣਜੀਤ ਕੌਰ ਪਾਸੋਂ ਹੁਣ ਸਬਰ ਨਾਂ ਹੋ ਸਕਿਆ, ਓਸਦਾ ਚੇਹਰਾ ਗੁੱਸੇ ਨਾਲ ਲਾਲ ਹੋ ਗਿਆ ਅਤੇ ਉਸਨੇ ਅੱਗੇ ਵਧਕੇ ਵੱਡੀ ਫੁਰਤੀਲਾਲ ਬੁਢੇ ਸੁਲੇਮਾਨਦੀਲੰਮੀ ਚਿੱਟੀ ਦਾੜ੍ਹੀ ਫੜ ਲਈ ਅਰ ਓਸ ਦੇ ਮੂੰਹ ਉੱਤੇ ਜ਼ੋਰ ਨਾਲ ਇਕ ਘਸੁੰਨ ਟਕਾਉਣਾ ਹੀ ਚਾਹੁੰਦੀਸੀ ਕਿ ਬੁੱਢਦੇ ਪੈਰਾਂ ਦੇ ਗਲੀਚੇ ਵਿਚੋਂ 'ਟਨ ਟਨ' ਦੀ ਅਵਾਜ਼ ਨਿਕਲੀ ਅਤੇ ਇਕ ਅੱਖ ਦੇ ਫੋਰ ਵਿਚ ਚਾਰ ਸਿਆਹ ਪੌਸ਼ ਸਿਪਾਹੀਆਂ ਨੇ ਆ ਕੇ ਰਣਜੀਤ ਕੌਰ ਦੇ ਹੱਥ ਪੈਰ ਜਕੜ ਕੇ ਓਸਨੂੰ ਬੇਵੱਸ ਕਰਕੇ ਸੁਲੇਮਾਨ ਦੇ ਪੈਰਾਂ ਦੇ ਸਾਹਮਣੇ ਸੁੱਟ ਦਿਤਾ।

ਏਸ ਬੇਇੱਜ਼ਤੀ ਨੇ ਸੁਲੇਮਾਨ ਦੇ ਵੀ ਤਨ ਬਦਨ ਵਿਚ ਅੱਗ ਲਾ ਦਿੱਤੀ, ਉਸ ਨੇ ਓਸੇ ਵੇਲੇ ਉਠ ਕੇ ਇਕ ਚਮੜੇ ਦੀ ਚਾਬਕ ਫੜ ਲਈ ਅਤੇ ਅਜੇਹੇ ਜ਼ੋਰ ਨਾਲ ਦੰਦੀਆਂ ਕਰੀਚ ਕਰੀਚ ਕੇ ਵਿਚਾਰੀ ਬੇਵਸ ਤ੍ਰੀਮਤ ਨੂੰ ਮਾਰਨ ਲੱਗਾ ਕਿ ਓਸਦੇ ਸੋਹਲ ਸਰੀਰ ਵਿਚੋਂ ਕਈ ਥਾਂਵਾਂ ਤੋਂ ਲਹੂ ਸਿੰਮ ਆਯਾ। ਜਦੋਂ ਉਸ ਦੀਆਂ ਨਿਰਬਲ ਬਾਹਾਂ ਥੱਕ ਗਈਆਂ ਅਤੇ ਚਾਬਕਾਂ ਵੀ ਪੰਜਾਹ ਸੱਠ ਲੱਗ ਚੁਕੀਆਂ ਤਾਂ ਉਸਨੇ ਕਿਹਾ, "ਐ ਮਗਰੂਰ (ਹੰਕਾਰਨ) ਕਾਫ਼ਰ ਲੜਕੀ। ਯਾਦ ਰੱਖ, 'ਸੁਲੇਮਾਨ'