ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਸਵਾਰ ਓਸ 'ਜਿੰਨੇ ਦੋਜ਼ਖ’ ਵਾਲੇ ਕਿਲੇ ਵਲ ਰਵਾਨਾ ਹੋ ਗਏ। ਆਲਮ ਸ਼ਾਹ ਪਹਿਲਾਂ ਤਾਂ ਸਿੰਘਾਂ ਦਾ ਫੇਰ ਆਉਣਾ ਸੁਣ ਕੇ ਡਰਿਆ, ਪਰ ਜਦ ਓਸਨੇ ਆਪਣਾ ਦੂਤ ਭੇਜ ਕੇ ਪਤਾ ਮੰਗਾਇਆ ਕਿ ਸਿੰਘ ਏਸ ਕਿਲੇ ਨੂੰ ਢਾਹੁਣ ਆਏ ਹਨ ਤਾਂ ਸਗੋਂ ਪ੍ਰਸੰਨ ਹੋਇਆ ਕਿ ਚਲੋ ਏਹ ਰੋਜ਼ ਦਾ ਖਟਕਾ ਵੀ ਦਿਲ ਵਿਚੋਂ ਹਟਿਆ। ਸਿੰਘਾਂ ਨੇ ਕੁਝ ਦਿਨ ਲਾ ਕੇ ਓਸ ਕਿਲੇ ਅਤੇ ਭਿਆਨਕ ਕਲਾ ਨੂੰ ਢਾਹ ਢੇਰੀ ਕਰਕੇ ਧਰਤੀ ਦੇ ਨਾਲ ਰਲਾ ਦਿਤਾ ਅਤੇ ਏਥੇ ਹੀ ਸਿੱਖਾਂ ਨੇ ਇਕ ਪੱਤ੍ਰ ਬਾਦਸ਼ਾਹ ਵਲ ਘੱਲਿਆ, ਜਿਸ ਵਿਚ ਸ਼ਾਹਜ਼ਾਦੇ ਦੇ ਰਣਜੀਤ ਕੌਰ ਨਾਲ ਜ਼ੁਲਮ ਕਰਨ ਉੱਤੇ ਵੱਡਾ ਰੋਸ ਪ੍ਰਗਟ ਕਰਕੇ ਪਾਤਸ਼ਾਹ ਦੇ ਨਿਆਓਂ ਦੀ ਪ੍ਰਸੰਸਾ ਕੀਤੀ, ਉਸਦੇ ਉੱਤ੍ਰ ਵਿਚ ਪਾਤਸ਼ਾਹ ਨੇ ਆਪਣੇ ਸ਼ਾਹਜ਼ਾਦੇ ਪਾਸੋਂ ਇਕ ਮੁਆਫੀ ਨਾਮਾਂ ਲਿਖਵਾ ਕੇ ਕੁਝ ਨਜਰਾਨੇ ਸਣੇਂ ਸਿਖਾਂ ਦੇ ਪਾਸ ਘੱਲ ਦਿਤਾ।

—੦--

ਕਾਂਡ-੧੧

ਜਿਹਨਾਂ ਲੋਕਾਂ ਨੇ ਸਿੱਖਾਂ ਦੀ ਤਵਾਰੀਖ ਦੇ ਥੋਹੜੇ ਪਤ੍ਰੇ ਵੀ ਪੜ੍ਹੇ ਹਨ ਓਹਨਾਂ ਨੂੰ ਪਤਾ ਹੈ ਕਿ ਜਿਸ ਵੇਲੇ ਸਿੱਖਾਂ ਨੇ ਕੁਝ ਜੋਰ ਫੜਿਆ ਅਤੇ ਛੋਟੇ ਛੋਟੇ ਇਲਾਕੇ ਮੱਲ ਕੇ ਓਹਨਾਂ ਉੱਤੇ ਰਾਜ ਕਰਨ ਲੱਗੇ ਤਾਂ ਓਸ ਸਮੇਂ