(੧੧੮)
ਪੜ੍ਹਨ ਅਤੇ ਆਪਣੇ ਪਿੰਡ ਦੀਆਂ ਧੀਆਂ ਭੈਣਾਂ ਤੇ ਹੋਰ ਮਾਈਆਂ ਬੀਬੀਆਂ ਨੂੰ ਧਰਮ ਦ੍ਰਿੜ੍ਹਤਾ, ਸਿੱਖੀ ਮਾਰਗ ਅਤੇ ਪਤਿੱਬ੍ਰਤ ਧਰਮ ਦੇ ਉਪਦੇਸ਼ ਦੇਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ। ਓਧਰ ਦਿਲਜੀਤ ਸਿੰਘ ਨੂੰ ਆਪਣੀ ਪ੍ਰਾਣ ਪਿਆਰੀ ਸੁਪਤਨੀ ਦੇ ਮਿਲਾਪ ਦੀ ਇੱਛਾ ਤੋਂ ਬਿਨਾਂ ਹੋਰ ਕੋਈ ਇੱਛਾ ਨਹੀਂ ਸੀ ਅਤੇ ਦਿਲਜੀਤ ਸਿੰਘ ਦੇ ਮਾਪਿਆਂ ਨੂੰ ਆਪਣੀ ਸੁਭਾਗ ਨੂੰਹ ਨੂੰ ਆਪਣੇ ਘਰ ਛੇਤੀ ਆਉਣ ਦੀ ਚਿੰਤਾ ਤੋਂ ਬਿਨਾਂ ਹੋਰ ਕੋਈ ਚਿੰਤਾ ਨਹੀਂ ਸੀ। ਰਣਜੀਤ ਕੌਰ ਦੀ ਸੁੰਦ੍ਰਤਾ, ਵਿੱਦਵਤਾ, ਬਹਾਦਰੀ ਅਤੇ ਧਰਮ ਦ੍ਰਿੜ੍ਹਤਾ ਦੀ ਮਹਿੰਮਾ ਦੂਰ ਦੂਰ ਤਕ ਫੈਲੀ ਹੋਈ ਸੀ।
ਰਣਜੀਤ ਕੌਰ ਦੀ ਮਾਤਾ ਦਾ ਆਪਣੀ ਸਪੁੱਤ੍ਰੀ ਨਾਲ ਭਾਵੇਂ ਕਿੰਨਾ ਹੀ ਪਿਆਰ ਸੀ ਅਤੇ ਭਾਵੇਂ ਓਹ ਕਿੰਨਾ ਹੀ ਚਾਹੁੰਦੀ ਸੀ ਕਿ ਏਹ ਮੇਰੀ ਜਾਨ ਦਾ ਟੋਟਾ ਮੇਰੇ ਨਾਲੋਂ ਜੁਦਾ ਨਾਂ ਹੋਵੇ, ਪਰ ਓਹ ਧੀ ਦੇ ਧਨ ਨੂੰ ਕਿੰਨਾਕੁ ਚਿਰ ਆਪਣੇ ਘਰ ਰੱਖ ਸਕਦੀ ਸੀ। ਅੰਤ ਓਸਨੂੰ ਵਿਆਹ ਕਰਨਾ ਪ੍ਰਵਾਨ ਕਰਨਾ ਹੀ ਪਿਆ, ਦਿਨ ਨੀਯਤ ਹੋ ਗਿਆ ਅਤੇ ਰਵਾਜ ਅਨੁਸਾਰ ਦੋਹਾਂ ਧਿਰਾਂ ਵਲੋਂ ਤਿਆਰੀਆਂ ਹੋਣੀਆਂ ਅਰੰਭ ਹੋ ਗਈਆਂ।
ਦਿਲਜੀਤ ਸਿੰਘ ਦੇ ਮਾਪਿਆਂ ਨੂੰ ਮਸਾਂ ਮਸਾਂ ਸਿੱਕਾਂ ਸਿੱਕਦਿਆਂ ਏਹ ਸਮਾਂ ਹੱਥ ਆਇਆ | ਇਕ ਤਾਂ ਉਹ ਘਰੋਂ ਚੰਗੇ ਰੱਜੇ ਪੁੱਜੇ ਅਤੇ ਸਰਦੇ ਪੁਜਦੇ ਵਾਲੇ ਸਨ ਦੁਜੇ ਇਸ ਸੁਭਾਗ ਸਮੇਂ ਦੀ ਉਡੀਕ ਵਿੱਚ ਕਈ ਚਿਰਾਂ, ਤੋਂ ਲੂਹਣੀਆਂ ਲੈ ਰਹੇ ਸਨ, ਤੀਜੇ ਹੁਣ ਲੁਕ ਲੁਕਾ