ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

(੧੧੯)

ਅਤੇ ਛਿਪ ਛਿਪ ਕੇ ਗੁਜ਼ਾਰੇ ਕਰਨ ਦੇ ਦੁੱਖਾਂ ਭਰੇ ਸਮੇਂ ਵੀ ਲੰਘ ਗਏ ਸਨ ਅਤੇ ਸਾਰੇ ਦੇਸ ਵਿਚ ਹੁਣ ਖਾਲਸੇ ਦਾ ਹੀ ਬੋਲ ਬਾਲਾ ਸੀ। ਏਸ ਸਮੇਂ ਦੀ ਖੁਸ਼ੀ ਵਿਚ ਓਹਨਾਂ ਨੇ ਵਿਆਹ ਦੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਲੰਗਰ ਲਾ ਦਿੱਤਾ, ਸਿੰਘਾਂ ਦੇ ਸ਼ਬਦੀ ਜੱਥੇ ਸਦ ਲਏ, ਦਿਨੇਂ ਰਾਤ ਸ਼ਬਦ ਕੀਰਤਨ ਦੇ ਪ੍ਰਵਾਹ, ਲੰਗਰ ਦੀ ਚਹਿਲ ਪਹਿਲ ਅਤੇ ਕੜਾਹ ਪ੍ਰਸ਼ਾਦ ਦੇ ਗੱਫਿਆਂ ਨਾਲ ਲੋਕੀ ਆਨੰਦ ਹੋਣ ਲੱਗੇ। ਸ੍ਰੀ ਗੁਰੁ ਗ੍ਰੰਥ ਸਾਹਬ ਜੀ ਦਾ ਭੋਗ ਪਾਯਾ ਗਿਆ ਅਤੇ ਵਿਆਹ ਤੋਂ ਪਹਿਲੀ ਰਾਤ ਪੁਤੇਤਿਆਂ ਦੀ ਜੰਞ ਸ਼ਬਦ ਕੀਰਤਨ ਦੇ ਉਤਸ਼ਾਹਾਂ ਨਾਲ ਧੇਤਿਆਂ ਦੇ ਘਰ ਆ ਢੁੱਕੀ।

ਰਣਜੀਤ ਕੌਰ ਦੀ ਮਾਤਾ ਦੇ ਘਰ ਵੀ ਮਿਸਲ ਦੇ ਸਿੰਘਾਂ ਅਤੇ ਸਰਦਾਰਾਂ ਨੇ ਯਥਾ ਸ਼ਕਤ ਉਤਸ਼ਾਹਾਂ ਨਾਲ ਆਨੰਦ ਮੰਗਤ ਰਚਾਇਆ ਹੋਇਆ ਸੀ, ਜੰਞ ਦੀ ਆਓ ਭੁਗਤ ਵੱਡੀ ਧੂਮ ਧਾਮ ਨਾਲ ਕੀਤੀ ਗਈ, ਪ੍ਰਸ਼ਾਦ ਛਕਾਇਆ ਗਿਆ ਅਤੇ ਰਾਤ ਭਰ ਸ਼ਬਦ ਕੀਰਤਨ ਦੀਆਂ ਘਨਘੋਰਾਂ ਨਾਲ ਸਾਰਾ ਨਗਰ ਸ੍ਵਰਗ ਰੂਪ ਬਣਿਆਂ ਰਿਹਾ।

ਤੜਕ ਸਾਰ ਆਸਾ ਦੀ ਵਾਰ ਦਾ ਦੀਵਾਨ ਲੱਗਾ, ਬੇਅੰਤ ਸਿੰਘਾਂ ਨਾਲ ਦੀਵਾਨ ਸਜ ਗਿਆ, ਸ਼ਬਦ ਕੀਰਤਨ ਦੇ ਮਗਰੋਂ ਇਕ ਪਸਿੱਧ ਗਿਆਨੀ ਜੀ ਅਨੰਦ ਕਾਰਜ ਕਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ। ਖੁਸ਼ੀਆਂ ਨਾਲ ਫੁੱਲੇ ਹੋਏ ਵਰ ਦਿਲਜੀਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ