ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੪੨)

ਓਹੋ ਵਜ਼ੀਰ ਜਿਸ ਨੇ ਪਾਤਸ਼ਾਹ ਨੂੰ ਆਖ ਕੇ ਰਣਜੀਤ ਕੌਰ ਦੀ ਜਾਨ ਬਚਾਈ ਸੀ ਅਤੇ ਜੋ ਓਸੇ ਦਿਨ ਤੋਂ ਓਹਦੇ ਉੱਤੇ ਮੋਹਿਤ ਹੋਗਿਆ ਸੀ, ਪਰ ਕੋਈ ਵੇਲਾ ਹੱਥ ਨਾਂ ਲੱਗਣ ਦੇ ਕਾਰਨ ਓਸਨੂੰ ਕਾਬੂ ਨਹੀਂ ਕਰ ਸੱਕਿਆ ਸੀ,ਵੇਲਾ ਤਾੜਕੇ ਪਹਰੇ ਦੇ ਸਿਪਾਹੀਆਂ ਅਤੇ ਗੋਲੀਆਂ ਬਾਂਦੀਆਂ ਨੂੰ ਬਹੁਤ ਸਾਰੇ ਲੋਭ ਲਾਲਚ ਦੇ ਕੇ ਮਹਿਲ ਦੇ ਅੰਦਰ ਆਣ ਵੜਿਆ। ਹਮੀਦਾ ਓਸਨੂੰ ਵੇਖ ਕੇ ਸਹਮ ਗਈ, ਓਸ ਵਿਚਾਰੀ ਨੇ ਕਦੀ ਪਰਾਏ ਮਰਦ ਦਾ ਮੂੰਹ ਕਾਹਨੂੰ ਦੇਖਿਆ ਸੀ ਅਤੇ ਨਾਂ ਹੀ ਓਹ ਜਾਣਦੀ ਸੀ ਕਿ ਏਹ ਕੌਣ ਆਦਮੀ ਹੈ, ਏਸ ਲਈ ਓਸ ਨੇ ਓਸਨੂੰ ਚੋਰ ਸਮਝ ਕੇ ਡੰਡ ਪਾਈ,ਪਰ ਕੋਈ ਗੋੱਲੀ ਬਾਂਦੀ ਨੇੜੇ ਤਕ ਨਾਂ ਢੁਕੀ। ਰਣਜੀਤ ਕੌਰ ਵੀ ਹਮੀਦਾ ਦੇ ਪਾਸ ਬੈਠੀ ਸੀ, ਓਸ ਨੇ ਹਮੀਦਾ ਨੂੰ ਹੌਂਸਲਾ ਦਿੱਤਾ ਤੇ ਕਿਹਾ, 'ਤੁਸੀ ਚੁਪ ਕਰ ਰਹੋ,ਦੇਖੀਏ ਤਾਂ ਸਹੀ ਕਿ ਏਹ ਮੁਰਦਾ ਕਰਦਾ ਕੀ ਹੈ?' ਵਜ਼ੀਰ ਨੇ ਆ ਕੇ ਬੇਗਮ ਨੂੰ ਸਲਾਮ ਕੀਤੀ ਅਤੇ ਬਿਨਾਂ ਕੁਝ ਕਹਿਣ ਸੁਣਨ ਦੇ ਅੱਗੇ ਵਧ ਕੇ ਰਣਜੀਤ ਕੌਰ ਨੂੰ ਚੁਕਣ ਲੱਗਾ। ਹਮੀਦਾ ਵਿਚਾਰੀ ਦੀਆਂ ਚੀਕਾਂ ਨਿਕਲ ਗਈਆਂ, ਪਰ ਰਣਜੀਤ ਕੌਰ ਨੇ ਓਸੇ ਵੇਲੇ ਵਜ਼ੀਰ ਨੂੰ ਗਿੱਚੀਓਂ ਫੜ ਲਿਆ ਅਤੇ ਅਜੇਹੇ ਜ਼ੋਰ ਨਾਲ ਓਸਦਾ ਸੰਘ ਘੁੱਟਿਆ ਕਿ ਓਸਦੇ ਆੱਨੇ ਬਾਹਰ ਨਿਕਲ ਆਏ ਅਤੇ ਓਹ ਬੇਸੁਰਤ ਹੋ ਕੇ ਥੱਲੇ ਡਿੱਗ ਪਿਆ।

ਰਣਜੀਤ ਕੌਰ ਨੇ ਓਸੇ ਵੇਲੇ ਓਸਦੀ ਤਲਾਸ਼ੀ ਲਈ, ਸਾਰੇ ਹਥਿਆਰ ਅਤੇ ਖੀਸੇ ਦੇ ਕਾਗਤ ਪੱਤ੍ਰ