ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/149

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੪੩ ) ਕੱਢ ਲਏ, ਹੱਥ ਪੈਰ ਬੰਨ ਦਿੱਤੇ ਅਤੇ ਓਸੇ ਦੀ ਤਲ• ਵਾਰ ਲੈ ਕੇ ਬੈਠ ਗਈ। ਵਜ਼ੀਰ ਨੂੰ ਹੋਸ਼ ਆਈ ਤਾਂ ਓਸ ਨੇ ਆਪਣੇ ਆਪ ਨੂੰ ਬੇਵਸ ਦੇਖਿਆ, ਰਣਜੀਤ ਕੌਰ ਦੇ ਹੱਥ ਤਲਵਾਰ ਦੇਖ ਕੇ ਓਸਦੀ ਜਾਨ ਸੁੱਕ ਗਈ, ਤਰਲੇ ਮਿੰਨਤਾਂ ਕਰਕੇ ਅਤੇ ਨੱਕ ਗੋਡੇ ਰਗੜ ਕੇ ਅਰ ਅੱਗ ਸਿੱਧੀ ਨੀਤ ਰੱਖਣ ਦਾ ਕਰਾਰ ਕਰਕੇ ਮਸਾਂ ਓਸ ਨੇ ਆਪਣੀ ਜਾਨ ਬਚਾਈ ਕਾਗਤ ਪੱਤ ਜੋ ਰਣਜੀਤ ਕੌਰ ਨੇ ਓਸਦੇ ਖੀਸੇ ਵਿਚੋਂ ਕੱਢੇ ਸਨ ਵੱਡੇ ਜ਼ਰੂਰੀ ਸਨ, ਏਸ ਲਈ ਓਸਨੇ ਬੜੇ ਹਾੜਿਆਂ ਤੇ ਤਰਲਿਆਂ ਨਾਲ ਰਣਜੀਤ ਕੌਰ ਨੂੰ ਉਹਨਾਂ ਦਾ ਇਕ ਹਜ਼ਾਰ ਰੁਪਯਾ ਦੇਣਾ ਕੀਤਾ ਅਤੇ ਸਵੇਰੇ ਹੀ ਆਪਣੀ ਹਲਣ ਦੇ ਹੱਥ ਹਜ਼ਾਰ ਰੁਪਯਾ ਭੇਜ ਕੇ ਓਹ ਕਾਗਤ ਮੰਗਵਾ ਲਏ । | ਹੁਣ ਹਮੀਦਾ ਅਤੇ ਰਣਜੀਤ ਕੌਰ ਨੂੰ ਓਥੋਂ ਛੇਤੀ ਨੱਸਣ ਦਾ ਅੱਗੇ ਨਾਲੋਂ ਵੀ ਵਧੀਕ ਫਿਕਰ ਲੱਗਾ ਹੋਰ ਕੋਈ ਵਾਹ ਚਲਦੀ ਨਾਂ ਦੇਖ ਕੇ ਰਣਜੀਤ ਕੌਰ ਨੇ ਹਮੀਦਾ ਨੂੰ ਕਿਹਾ, ਕਿ ਮੈਂ ਆਪਣੇ ਪਤੀ ਜੀ ਨੂੰ ਇਕ ਚਿੱਠੀ ਲਿਖਦੀ ਹਾਂ,ਓਹ ਜ਼ਰੂਰ ਆਂ ਕੇ ਕਿਸੇ ਨਾਂ ਕਿਸੇ ਤਰਕੀਬ ਨਾਲ ਸਾਨੂੰ ਲੈ ਜਾਣਗੇਪਰ ਹੁਣ ਏਹ ਫਿਕਰ ਲੱਗ ਕਿ ਚਿੱਠੀ ਲਿਜਾਵੇ ਕੌਣ ? ਅੰਤ ਹਮੀਦ ਨੇ ਏਸ ਕੰਮ ਵਾਸਤੇ ਆਪਣੀ ਇਕ ਵੱਡੀ ਬਲਾਕ ਤੇ ਸਿਆਣੀ ਲੋਡੀ ਨੂੰ ਕਈ ਲੋਭ ਲਾਲਚ ਦੇ ਕੇ ਤਿਆਰ ਕੀਤਾ | ਰਣਜੀਤ ਕੌਰ ਨੇ ਚਿੱਠੀ ਲਿਖ ਦਿੱਤੀ, ਆਪਣੇ ਪਤੀ ਦਾ ਨਾਮ ਤੇ ਥਾਂ ਪਤ ਦਸ ਦਿੱਤਾ ਅਤੇ ਉਹ