ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਨਹੀਂ ਜਾਂਦੇ ਸਨ। ਹਰਦੁਆਰ ਅਧਭੁਤ ਰਮਣੀਕ ਤਟ ਤੇ ਚੁਗਿਰਦੇ ਹਰੇ ਭਰੇ ਪਹਾੜ ਅਤੇ ਕੰਦ ਮੂਲ ਦੀ ਬਹੁਲਤਾ ਤੇ ਨਵੇਕਲੀਆਂ ਗੁਫਾਂ ਕੰਦਰਾਂ,ਅਨੰਦ ਲੈਣ ਵਾਲੇ ਰਸੀਆਂ ਲਈ ਅਜੇਹੀਆਂ ਸੁੰਦਰ ਤੇ ਸੁਖਦਾਈ ਥਾਵਾਂ ਹਨ, ਜੋ 'ਕਹਬੇ ਕੋ ਸੋਭਾ ਨਹੀ ਦੇਖਾ ਹੀ ਪਰਵਾਨ'। ਮਨੂੰ ਸੰਨ ੧੯੦੯ ਵਿਚ ਇਕ ਪ੍ਰੀਤਵਾਨ ਦੇ ਅਕਾਲ ਚਲਾਣੇ ਪਰ ਅੱਚਨ ਚੇਤ ਗ੍ਰਿਹਸਤ ਤਿਆਗ ਕਰਨ ਦਾ ਫੁਰਨਾ ਫਰਿਆ, ਭਾਵੇਂ ਬਾਲਪਨ ਤੋਂ ਧਰਮ ਸਿੱਖਿਆ ਮਿਲੀ ਸੀ ਪਰ "ਸੰਸਾਰ ਮਿਥਿਆ ਹੈ" ਦੇ ਭਾਵ ਨੇ ਮੇਰੇ ਚਿੱਤ ਨੂੰ ਇੱਕ ਜ਼ੋਰਦਾਰ ਉਛਾਲਾ ਦਿੱਤਾ, ਤੇ ਮੈਨੂੰ ਮੇਰੇ ਮਨ ਨੇ ਹਰਦੁਆਰ ਚੱਲ ਕੇ ਪਰਮਾਰਥ ਪ੍ਰਾਪਤੀ ਲਈ ਖੋਜ ਤੇ ਯਤਨ ਕਰਨ ਦੀ ਪ੍ਰੇਰਨਾਂ ਕੀਤੀ। ਮਾਤਾ, ਪਿਤਾ ਭਾਈ ਭੈਣ, ਸੱਜਨ ਮਿੱਤ੍ਰ, ਸਭ ਕੁਟੰਬ ਪਰਵਾਰ ਨੂੰ ਤੂੰ ਤਯਾਗ ਕੇ ਮੈਂ ਚੁਪ ਚਾਪ ਸ੍ਰੀ ਅੰਮ੍ਰਿਤਸਰ ਤੋਂ ਹਰਦੁਆਰ ਤੱਕ ੩ ) ਦਾ ਟਿਕਟ ਮੁਲ ਲੈ ਆਯਾ। ਹਨੇਰੀ ਰਾਤ ਦੀ ਕਾਲੀ ਚੱਦਰ ਨੇ ਮੇਰੇ ਅਗਯਾਨ ਵੱਸ ਮਨ ਨੂੰ ਚੋਰੀ ਨੱਠਣ ਦਾ ਚੰਗਾ ਵੇਲਾ ਦੇ ਦਿਤਾ ਤੇ ਮੈਂ ਰਾਤ ਦੀ ਗੱਡੀ 'ਬੰਬਈ ਮੇਲ' ਵਿਚ ਸਵਾਰ ਹੋ ਗਿਆ। ਕਿਸੇ ਮਿਤ੍ਰ ਸੱਜਨ ਨੂੰ ਸੂਹ ਤੁਕ ਨਾਂ ਦਿੱਤੀ, ਕਿਉਂਕਿ ਦੋ ਕੰਨਾਂ ਦੀ ਗੱਲ ਕੋਈ ਨਹੀਂ ਜਾਣਦਾ ਤੇ ਚਹੁੰ ਕੰਨਾਂ ਦੀ ਬਾਤ ਸਭ ਜਾਣ ਦੇ ਹਨ। ਰੇਲ ਦਾ ਲਗ ਪਗ ੧੩ ਘੰਟੇ ਦਾ ਸਫਦ ਮੈਨੂੰ ਮਨੋਮਯ ਤ੍ਰੰਗਾਂ, ਤੇ 'ਸੰਸਾਰ ਮਿਥਯਾ ਹੈ' ਦੀਆਂ ਸੋਚਾਂ ਸੋਚਦਿਆਂ, ਤੇ ਪਰਮਾਰਥ ਦੀ ਖੋਜ ਦੇ ਉਦਯੋਗ ਦੇ ਖਯਾਲਾਂ ਵਿਚ ਹੀ ਲੰਘ ਗਿਆ। ਰੇਲ ਹਰਦੁਆਰ ਸਟੇਸ਼ਨ