(੧੫੩)
ਕਾਂਡ-੧੫
ਪਸ਼ੌਰ ਪਹੁੰਚਕੇ ਦਿਲਜੀਤ ਸਿੰਘ ਨੇ ਆਪਣੇ ਸਾਥੀ ਪਠਾਣ ਤੇ ਪਠਾਣੀ ਦੀ ਰਾਇ ਅਨੁਸਾਰ ਪਠਾਣਾਂ ਵਾਲਾ ਭੇਸ ਕਰ ਲਿਆ, ਕਿਉਂਕਿ ਜੇ ਓਹ ਭੇਸ ਨਾਂ ਬਦਲਦਾ ਤਾਂ ਓਸ ਦਾ ਸੁੱਖ ਸਾਂਦ ਨਾਲ ਕਾਬਲ ਪਹੁੰਚਣਾ ਕਠਨ ਹੀ ਨਹੀਂ ਸਗੋਂ ਅਸੰਭਵ ਸੀ। ਤਿੰਨੇ ਜਣੇ ਹਰ ਤਰਾਂ ਚੁਕੰਨੇ ਹੋਕੇ ਕਾਬਲ ਜਾਣ ਵਾਲੇ ਕਾਫਲੇ (ਸੰਗ) ਨਾਲ ਰਲ ਗਏ। ਏਸ ਕਾਫਲੇ ਵਿਚ ਲਗ ਭਗ ੬੦ ਆਦਮੀ ਸਨ, ਜੋ ਕਾਬਲ ਅਤੇ ਪਸ਼ੌਰ ਵਿਚ ਵਪਾਰ ਕਰਦੇ ਸਨ। ਕਾਬਲ ਦੀਆਂ ਚੀਜ਼ਾਂ ਪਸ਼ੌਰ ਲਿਆਕੇ ਵੇਚ ਜਾਂਦੇ ਸਨ ਅਤੇ ਪਸ਼ੌਰ ਦੀਆਂ ਚੀਜ਼ਾਂ ਕਾਬਲ ਵਿਚ ਲੈ ਜਾਂਦੇ ਸਨ। ਭਾਵੇਂ ਹਰੇਕ ਪਾਸੇ ਹਨੇਰ ਗਰਦੀ ਹੋਣ ਕਰਕੇ ਏਹਨਾਂ ਨੂੰ ਪੂਰੀ ਸੁਤੰਤ੍ਰਤਾ ਨਾਲ ਵਪਾਰ ਕਰਨਾ ਨਹੀਂ ਮਿਲਦਾ ਸੀ,ਪਰ ਫੇਰ ਵੀ ਵਪਾਰੀ ਲੋਕਾਂ ਨੂੰ ਵਪਾਰ ਕਰਨ ਤੋਂ ਬਿਨਾਂ ਕਦੇ ਚੈਨ ਨਹੀਂ ਆਉਂਦਾ।
ਕਾਬਲ ਦੇ ਰਸਤੇ ਵਿਚ ਦੱਰਾ ਖੈਬਰ ਇਕ ਅਜੇਹੀ ਕਠਨ ਅਤੇ ਭਿਆਨਕ ਥਾਂ ਹੈ ਕਿ ਜਿਸ ਵਿਚੋਂ ਸੁੱਖ ਸਾਂਦ ਨਾਲ ਲੰਘ ਜਾਣ ਨੂੰ ਨਵਾਂ ਜਨਮ ਸਮਝਿਆ ਜਾਂਦਾ ਹੈ, ਏਸ ਦੀਆਂ ਡਰਾਉਣੀਆਂ ਖੁੱਡਾਂ ਅਤੇ ਘੋਰਾਂ ਵਿਚ ਕਈ ਡਾਕੂਆਂ ਦੇ ਜੱਥੇ ਲੁਕ ਰਹਿੰਦੇ ਸਨ ਜੋ