(੧੬੦)
ਹੀ ਇਨਕਾਰ ਕੀਤਿਆਂ ਛੁਟਕਾਰਾ ਹੋ ਸਕਦਾ ਸੀ। ਹਮੀਦਾ ਤੇ ਰਣਜੀਤ ਕੌਰ ਵੀ ਏਸ ਦੀ ਬਾਬਤ ਕੋਈ ਰਾਇ ਨਾਂ ਦੇ ਸੱਕੀਆਂ। ਖੁਰਸ਼ੀਦਾ ਦੀ ਮਾਂ ਰੋਜ਼ ਮਕਸੂਦਾ ਨੂੰ ਸੱਦਕੇ ਪੁਛਦੀ, ਅੱਗੋਂ ਓਹ ਵਿਚਾਰੀ ਆਲੇ ਟੋਲੇ ਕਰਕੇ ਸਮਾਂ ਟਪਾ ਛੱਡਦੀ, ਪਰ ਏਸ ਤਰ੍ਹਾਂ ਬਹਾਨਿਆਂ ਨਾਲ ਕਦ ਤਕ ਗੁਜ਼ਾਰਾ ਹੋ ਸਕਦਾ ਸੀ? ਜਦ ਓਹਨਾਂ ਨੇ ਬਹੁਤਾ ਜ਼ੋਰ ਦਿੱਤਾ ਤਾਂ ਮਕਸੂਦਾ ਨੇ ਗਲੋਂ ਬਲਾ ਟਾਲਣ ਵਾਸਤੇ ਕਹਿ ਦਿੱਤਾ ਕਿ ਉਸਦੇ ਦੋ ਵਿਆਹ ਅੱਗੇ ਹੋ ਚੁਕੇ ਹਨ। ਪਰ ਓਹਨਾਂ ਦੀ ਧੀ ਖੁਰਸ਼ੀਦਾ ਨੇ ਫੇਰ ਵੀ ਕਿਹਾ ਕਿ ਸ਼ਰਹ ਅਨੁਸਾਰ ਚਾਰ ਵਿਆਹ ਜਾਇਜ਼ ਹਨ, ਮੈਨੂੰ ਦੋ ਸੌਂਕਣਾਂ ਕਬੂਲ ਹਨ, ਪਰ ਵਰ ਏਹੋ ਵਰ ਨਾਂ ਹੈ। ਹੁਣ ਮਕਸੂਦਾ ਕੀ ਕਹੇ ਅਤੇ ਦਿਲਜੀਤ ਸਿੰਘ ਕੀ ਉੱਤਰ ਦੇਵੇ? ਜੇ ਓਸਨੂੰ ਕਾਬਲ ਵਿਚ ਜ਼ਰੂਰੀ ਕੰਮ ਨਾਂ ਹੁੰਦਾ ਤਾਂ ਓਹ ਕਿਤੇ ਖਿਸਕ ਜਾਂਦਾ, ਪਰ ਏਥੇ ਏਹ ਵੀ ਨਹੀਂ ਹੋ ਸਕਦਾ ਸੀ। ਕਾਬਲ ਵਿਚ ਓਸਦਾ ਰਹਿਣਾ ਅਤੇ ਹਰ ਵੇਲੇ ਮੌਕਾ ਤਾੜਦੇ ਰਹਿਣਾ ਵੱਡਾ ਜ਼ਰੂਰੀ ਸੀ, ਖਬਰੇ ਹਮੀਦਾ ਤੇ ਰਣਜੀਤ ਕੌਰ ਨੂੰ ਕਦ ਮੌਕਾ ਮਿਲੇ ਤੇ ਓਹ ਨਿਕਲ ਆਉਣ? ਅੰਤ ਬਹੁਤ ਸਾਰੀ ਸੋਚ ਵਿਚਾਰ ਦੇ ਮਗਰੋਂ ਦਿਲਜੀਤ ਸਿੰਘ ਨੇ ਵਡੇ ਹੌਂਸਲੇ ਨਾਲ ਮਕਸੂਦਾ ਦੇ ਹੱਥ ਕਹਿ ਭੇਜਿਆ ਕਿ "ਮੈਨੂੰ ਏਹ ਸਾਕ ਮਨਜ਼ੂਰ ਨਹੀਂ।"
ਜੇਕਰ ਕੋਈ ਕਿਸੇ ਨਾਈ,ਮੋਚੀ ਜਾਂ ਚੂਹੜੇ ਦੀ ਧੀ ਦਾ ਸਾਕ ਮੋੜ ਦੇਂਦਾ ਹੈ ਤਾਂ ਓਹ ਮਰ ਕੇ ਮਿੱਟੀ ਹੋ ਜਾਂਦਾ ਹੈ, ਤੇ ਏਥੇ ਤਾਂ ਇਕ ਤਕੜੇ ਰਈਸ ਅਤੇ ਪਾਤਸ਼ਾਹੀ