ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੬੧)

ਦਰਬਾਰੀ ਦੀ ਧੀ ਦਾ ਸਾਕ ਪੂਰੀ ਹੱਤਕ ਨਾਲ ਮੋੜ ਦਿੱਤਾ ਗਿਆ ਸੀ। ਸ੍ਰੀ ਸਤਿਗੁਰੂ ਅਰਜਨ ਦੇਵ ਜੀ ਨੇ ਪਾਤਸ਼ਾਹ ਦੇ ਦਰਬਾਰੀ ਚੰਦੂ ਸੁਆਹੀ ਦੀ ਧੀ ਦਾ ਸਾਕ ਮੋੜਿਆ ਸੀ ਤਾਂ ਓਸ ਨੇ ਓਹ ਕੁਝ ਕਰ ਵਖਾਇਆ ਸੀ ਕਿ ਜਿਸਨੂੰ ਪੜ੍ਹ ਸੁਣ ਕੇ ਕਲੇਜਾ ਕੰਬ ਉਠਦਾ ਹੈ ਅਤੇ ਅੱਖਾਂ ਵਿਚੋਂ ਅੱਥਰੂ ਨਿਕਲ ਪੈਂਦੇ ਹਨ। ਕਿਸੇ ਗ੍ਰਹਿਸਤੀ ਵਾਸਤੇ ਏਹ ਸਾਰਿਆਂ ਨਾਲੋਂ ਵੱਡੀ ਹੱਤਕ ਹੈ ਕਿ ਓਸਦੀ ਧੀ ਦਾ ਸਾਕ ਮੋੜ ਦਿੱਤਾ ਜਾਵੇ। ਦਿਲਜੀਤ ਸਿੰਘ ਦੇ ਇਨਕਾਰ ਨਾਲ ਅਣਖੀ ਪਠਾਣ ਜੋਸ਼ ਨਾਲ ਕੰਬਣ ਲੱਗ ਪਿਆ, ਓਸਦਾ ਇਕ ਇਕ ਅੰਗ ਫਰਕਣ ਲੱਗ ਪਿਆ ਅਤੇ ਓਸਦੇ ਦਿਲ ਦਾ ਗੁੱਸਾ ਲਹੂ ਬਣ ਕੇ ਚੇਹਰੇ ਉੱਤੇ ਆ ਪ੍ਰਗਟ ਹੋਯਾ।

ਓਸ ਨੇ ਓਸੇ ਗੁੱਸੇ ਦੀ ਅੱਗ ਵਿਚ ਪਹਿਲਾਂ ਆਪਣੀ ਵਹੁਟੀ ਅਤੇ ਧੀ ਨੂੰ ਖੂਬ ਕੁੱਟਿਆ, ਕਿਉਂਕਿ ਓਸਦੀ ਏਸ ਹੱਤਕ ਦਾ ਕਾਰਨ ਓਹੋ ਸਨ। ਫੇਰ ਮਕਸੂਦਾ ਦੇ ਘਰ ਜਾ ਕੇ ਓਸਨੂੰ ਮਾਰ ਮਾਰ ਕੇ ਅਧਮੋਈ ਕਰ ਦਿੱਤਾ ਅਤੇ ਓਸਨੂੰ ਪੁਛਣ ਲੱਗਾ ਕਿ "ਹੁਣ ਓਹ ਤੇਰਾ ਭਰਾ ਕਿੱਥੇ ਹੈ?" ਓਸ ਵਿਚਾਰੀ ਨੇ ਆਪਣੀ ਜਾਨ ਤੋਂ ਡਰਦੀ ਨੇ ਦੱਸ ਦਿੱਤਾ ਕਿ ਬਾਹਰ ਗਿਆ ਹੋਇਆ ਹੈ। ਗੁੱਸੇ ਵਿਚ ਭਰਿਆ ਹੋਇਆ ਪਠਾਣ ਬੱਚਾ ਆਪਣੇ ਤੇਜ਼ ਛੁਰੇ ਨੂੰ ਸੰਭਾਲ ਕੇ ਮਕਸੂਦਾ ਦੇ ਦੱਸੇ ਹੋਏ ਪਤੇ ਉੱਤੇ ਦਿਲਜੀਤ ਸਿੰਘ ਨੂੰ ਲੱਭ ਕੇ ਓਸਨੂੰ ਜਾਨੋਂ ਮਾਰ ਕੇ ਆਪਣੇ ਕਲੇਜੇ ਦੀ ਅੱਗ ਠੰਢੀ ਕਰਨ ਲਈ ਤੁਰ ਪਿਆ। ਵਿਚਾਰਾ ਦਿਲਜੀਤ ਸਿੰਘ, ਦੇਸੋਂ ਪ੍ਰਦੇਸ