ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)


ਇਕ ਕੁਦਰਤੀ ਗੱਲ ਸੀ,ਪਰ ਫੇਰ ਮੈਂ ਏਹ ਸੋਚ ਕੇ ਕਿ ਦੁਨੀਆਂ ਵਿਚ ਕਿਸੇ ਚੀਜ਼ ਦਾ ਬੀਜ ਨਾਸ ਨਹੀਂ, ਸੱਚੇ ਸੰਤ ਦੀ ਭਾਲ ਲਈ ਦਰਯਾਓਂ ਟੱਪ ਕੇ ਉਜਾੜ ਪਰ ਮਨ ਨੂੰ ਲੁਭਾਉਣ ਵਾਲੀਆਂ ਰਮਣੀਕ ਥਾਵਾਂ ਵਿਚ ਜਾ ਕੇ ਅਟੰਕ ਕੁੱਲੀਆਂ ਬਣਾ ਕੇ ਰਹਿਣ ਵਾਲੇ ਸੰਤਾਂ ਨੂੰ ਮਿਲ ਮਿਲ ਕੇ ਆਪਣਾ ਕੋਈ ਸਹਾਈ ਸਾਥੀ ਲੱਭਣ ਦਾ ਯਤਨ ਕਰਨ ਲੱਗਾ ਕਈ ਦਿਨਾਂ ਦੀ ਛੁੱਡ ਦੇ ਮਗਰੋਂ ਅੱਤ ਸੰਘਣੇ ਬ੍ਰਿਛਾਂ ਦੇ ਇਕ ਕਿਲੇ ਜੇਹੇ ਦੇ ਅੰਦਰ ਕੱਖਾਂ ਦੀ ਇਕ ਸੰਦਰ ਕੁਟੀਆ ਵਿਚ ਮੈਂ ਇਕ ਸੰਤ ਦੇ ਦਰਸ਼ਨ ਕੀਤੇ। ਓਹ ਸੰਤ ਇਕ ਅਨੋਖਾ ਸੰਤ ਸੀ।ਓਸਦੀ ਉਮਰ ੧੦੦ ਵਰਹੇ ਤੋਂ ਟੱਪ ਕੇ ਦੁਜੇ ਸੌ ਵਰ੍ਹੇ ਦਾ ਚੌਥਾ ਹਿੱਸਾ ਪੂਰਾ ਕਰ ਚੁਕੀ ਸੀ, ਪਰ ਅਜੇ ਵੀ ਉਸਦੇ ਸਰੀਰ ਵਿਚ ਆਪਣੀ ਨਿੱਤ ਕਿਰਿਆ ਸਾਧ ਸਕਣ ਦੀ ਤਾਕਤ ਬਾਕੀ ਸੀ। ਓਸ ਦੀਆਂ ਅੱਖੀਆਂ ਦੀ ਤਾਕਤ ਭਾਵੇਂ ਘਟ ਗਈ ਸੀ ਪਰ ਐਨੀ ਨਹੀਂ ਕਿ ਓਹ ਆਦਮੀ ਨੂੰ ਪਛਾਣ ਨਾ ਸਕੇ। ਨਾਂ ਤਾਂ ਉਸਦੇ ਕੱਪੜੇ ਹੀ ਹੋਰਨਾਂ ਸਾਧ ਵਾਂਗ ਗੇਰੀ ਰੰਗੇ ਸਨ ਅਤੇ ਨਾਂ ਹੀ ਉਸ ਨੇ ਆਪਣੇ ਸੋਹਣੇ ਕੇਸਾਂ ਨੂੰ ਸੁਆਹ ਨਾਲ ਜੜੁੱਤ ਕਰਕੇ ਜਟਾਂ ਬਣਾ ਕੇ ਬੇਅੰਤ ਜੂਆਂ ਅਤੇ ਬਦਬੋ ਦਾ ਘਰ ਬਣਾਯਾ ਹੋਯਾ ਸੀ। ਏਸ ਬ੍ਰਿਧ ਅਵਸਥਾ ਵਿਚ ਓਸਦੇ ਚੇਹਰੇ ਉੱਤੇ ਲਾਲੀ ਦੇਖਕੇ ਅਤੇ ਓਸਦਾ ਅਨੂਪਮ ਬਣਾ ਤੱਕ ਕੇ ਮੈਂ-ਹਾਂ, ਮੈਂ ਜੋ ਹੁਣ ਤੱਕ ਸਾਰੇ ਸਾਧੂਆਂ ਨੂੰ ਭੇਖੀ ਤੇ ਪਖੰਡੀ ਸਮਝਦਾ ਆਯਾ ਸਾਂ-ਬੇਹਬਲ ਹੋਕੇ ਚਰਨਾਂ ਤੇ ਢੈ