ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੮)

ਮਕਸੂਦਾ ਓਹਨਾਂ ਦੇ ਨਾਲ ਸੀ ਅਤੇ ਰਾਹ ਦੀ ਜਾਣੂੰ ਹੋਣ ਕਰਕੇ ਓਸ ਦੀ ਸਹਾਇਤਾ ਨਾਲ ਕੁਝ ਚੰਗਾ ਕੰਮ ਬਣ ਰਿਹਾ ਸੀ, ਪਰ ਫੇਰ ਵੀ ਜਿਸ ਤੇਜ਼ੀ ਅਤੇ ਫੁਰਤੀ ਨਾਲ ਏਹਨਾਂ ਥਾਵਾਂ ਵਿਚ ਪਠਾਣ ਲੋਕ ਸਫ਼ਰ ਕਰ ਸਕਦੇ ਸਨ ਏਹਨਾਂ ਪਾਸੋਂ ਓਹ ਤੇਜੀ ਕਿਥੇ? ਅਜੇ ਮਸਾਂ ਦਸ ਬਾਰਾਂ ਮੀਲ ਹੀ ਲੰਘੇ ਹੋਣਗੇ ਕਿ ਪਿਛਲੇ ਪਾਸਿਓਂ ਦਗੜ ਦਗੜ ਘੋੜਿਆਂ ਦੀ ਅਵਾਜ਼ ਆਉਣ ਲੱਗ ਪਈ। ਚੌਹਾਂ ਦੇ ਦਿਲ ਜ਼ੋਰ ਜ਼ੋਰ ਨਾਲ ਧੜਕਨ ਲੱਗ ਪਏ, ਘੋੜੇ ਤੇਜ਼ ਕਰ ਦਿੱਤੇ, ਪਰ ਥੋੜੇ ਪਲਾਂ ਵਿਚ ਹੀ ਦਸ ਦੇਉ ਜਿੱਡੇ ਵਹਿਸ਼ੀ ਡਰਾਉਣੇ ਪਠਾਣ ਸਵਾਰਾਂ ਨੇ ਆਕੇ ਓਹਨਾਂ ਨੂੰ ਘੇਰਾ ਪਾ ਲਿਆ।

ਦਿਲਜੀਤ ਸਿੰਘ ਦੇ ਪਾਸ ਆਪਣਾ ਓਹ ਨੇਜ਼ਾ ਸੀ ਜਿਸ ਨਾਲ ਓਸ ਨੇ ਦੱਰਾ ਖੈਬਰ ਵਿਚ ਕਈ ਡਾਕੂ ਰੇ ਸਨ ਅਤੇ ਰਣਜੀਤ ਕੌਰ ਇਕ ਦੋ ਨਾਲੀ ਬੰਦੂਕ ਅਤੇ ਕੁਝ ਗੋਲੀ ਬਰੂਦ ਮਹਿਲ ਵਿਚੋਂ ਲੈ ਆਈ ਸੀ। ਮਕਸੂਦਾ ਦੇ ਪਾਸ ਵੀ ਇਕ ਤਲਵਾਰ ਸੀ ਅਤੇ ਹਮੀਦਾ ਦੇ ਕੋਲ ਵੀ ਭਾਵੇਂ ਇਕ ਛੁਰਾ ਸੀ ਪਰ, ਓਸ ਵਿਚਾਰੀ ਦੇ ਤਾਂ ਪਠਾਣਾਂ ਨੂੰ ਦੇਖ ਕੇ ਪ੍ਰਾਣ ਖੁਸ਼ਕ ਹੋ ਗਏ ਸਨ।

ਪਠਾਣ ਸਵਾਰਾਂ ਦੇ ਨੇੜੇ ਪਹੁੰਚਣ ਦੀ ਢਿੱਲ ਸੀ ਕਿ ਜੰਗ ਸ਼ੁਰੂ ਹੋ ਗਿਆ। ਪਠਾਣ ਸਵਾਰ ਕਾਹਲੀ ਵਿਚ ਐਵੇਂ ਹੀ ਘੋੜਿਆਂ ਤੇ ਸਵਾਰ ਹੋ ਕੇ ਚਲੇ ਆਏ ਸਨ, ਕਿਉਂਕਿ ਇਕ ਤਾਂ ਓਹਨਾਂ ਨੂੰ ਕਿਸੇ ਟਾਕਰੇ ਦੀ ਉਮੈਦ ਨਹੀਂ ਸੀ, ਓਹ ਜਾਣਦੇ ਸਨ ਕਿ ਕੇਵਲ ਇਕ ਮਰਦ ਅਤੇ ਤਿੰਨ ਤੀਵੀਆਂ ਹਨ, ਓਹਨਾਂ ਨੇ ਟਾਕਰਾ