ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨ )


ਪਿਆ। ਓਸ ਤਰਸਵਾਨ ਨੇ ਮੈਨੂੰ ਬਾਹੋਂ ਫੜ ਕੇ ਉਠਾਯਾ, ਜਲ ਪਲਯਾ, ਪ੍ਰਸ਼ਾਦ ਛਕਾਇਆ ਅਤੇ ਰਾਤ ਉੱਥੇ ਹੀ ਠਹਿਰਨ ਲਈ ਆਗਯਾ ਕੀਤੀ ਮੈਂ ਚਾਹੁੰਦਾ ਹਾਂ ਕਿ ਆਪਣੀ ਏਸ ਵਿਥਿਆ ਨੂੰ ਬਹੁਤ ਸੰਖੇਪ ਕਰ ਦਿਆਂ ਤਾਂ ਜੋ ਪਾਠਕਾਂ ਨੂੰ ਅਸਲੀ ਪੁਸਤਕ ਦਾ ਆਨੰਦ ਛੇਤੀ ਆਵੇ। ਦੁਜੇ ਦਿਨ ਜਿਸ ਵੇਲੇ ਮੈਂ ਓਹਨਾਂ ਨੂੰ ਆਪਣੀ ਸਾਰੀ ਵਿਥਿਆ ਸੁਣਾਈ, ਤਾਂ ਓਹਨਾਂ ਦਾ ਚੇਹਰਾ ਲਾਲ ਹੋ ਗਿਆ, ਓਹਨਾ ਨੇ ਪਹਿਲਾਂ ਮੈਨੂੰ ਆਪਣੀਆਂ ਅਧ ਖੁੱਲੀਆਂ ਕਮਜ਼ੋਰ ਅੱਖੀਆਂ ਵਿਚੋਂ ਵੱਡੀ ਤੇਜ਼ ਨਜ਼ਰ ਨਾਲ ਤੱਕਿਆ, ਫੇਰ ਮੇਰਾ ਨਾਮ ਪੁੱਛਿਆਂ ਅਤੇ ਫੇਰ ਆਪ ਹੀ ਬੁੜ ਬੜਾ ਕੇ ਆਖਣ ਲਗੇ ਨਾਮ ਵੀ ਸਿੰਘ ਹੈ, ਸ਼ਕਲ ਵੀ ਸਿੱਖਾਂ ਵਾਲੀ ਹੈ, ਸੋਚ ਤੇ ਕੇਸ ਵੀ ਹਨ, ਜੋ ਆਪਣੇ ਆਪ ਨੂੰ ਇਕ ਉੱਚੇ ਸਿੱਖ ਘਰਾਣੇ ਵਿਚੋਂ ਵੀ ਦਸਦਾ ਹੈ, ਵਸਨੀਕ ਵੀ ਅੰਮ੍ਰਿਤਸਰ ਦਾ ਹੈ, ਪਰ ਏਹ ਮਾਰ . ਏਸ ਨੂੰ ਕਿਧਰੋਂ ਵਗ ਗਈ!" ਫੇਰ ਮੇਰੇ ਵਲ ਮੂੰਹ ਕਰਕੇ ਪੱਛਣ ਲੱਗ:- "ਤੁਹਾਡੇ 'ਘਰ ਸ੍ਰੀ ਗੁਰੂ ਗ੍ਰੰਥ ਸਾਹਿਬ: ਜੀ ਹਨ?"

ਮੈਂ ਜੀ ਹਾਂ।

ਸੰਤ-ਰੋਸ਼ ਪ੍ਰਕਾਸ਼ ਕਰਦੇ ਹੁੰਦੇ ਹੋ? ਕਦੇ ਪਾਠ ਕੀਤਾ ਹੈ?

ਮੈਂ-ਜੀ ਹਾਂ ਰੋਜ਼ ਹੀ, ਅਤੇ ਪਾਠ ਤਾਂ ਮੈਂ ਆਪ ਦੋ ਤਿਨ ਭੋਗ ਪਾਏ ਹਨ।

ਸੰਤ-ਦੋ ਤਿੰਨ ਭੋਗ ਪਾਏ ਹਨ? ਤੂੰ? ਸ਼ੋਕ,