ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੭੫)
ਪਰ ਓਸਦੀ ਮੌਤ ਸਿੱਖਾਂ ਦੇ ਨੁਕਤਾ ਖਿਆਲ ਨਾਲ ਨਿਮਨ ਲਿਖਤ ਸ੍ਰੀ ਮੁਖ ਵਾਕ ਸਵੱਯੇ ਅਨੁਸਾਰ ਸਫ਼ਲ ਅਤੇ ਮਨ ਭਾਉਣੀ ਮੌਤ ਸੀ:-
"ਛਤ੍ਰੀ ਕੋ ਪੂਤ ਹੋਂ ਬਾਮਨ ਕੋ ਨਹਿੰ, ਕੈ ਤਪ
ਆਵਤ ਹੈ ਜੋ ਕਰੋਂ। ਅਰ ਔਰ ਜੰਜਾਲ ਜਿਤੋ
ਗ੍ਰਿਹ ਕੋ ਤਿਹ ਤਆਗਕਹਾਂ ਚਿਤ ਤੋ ਮੈਂ ਧਰੋਂ
ਅਬ ਰੀਝ ਕੈ ਦੇਹ ਵਹੈ ਹਮ ਕੋ, ਜੋਊ ਹਉਂ
ਬਿਨਤੀ ਕਰ ਜੋਰ ਕਰੋਂ। ਜਬ ਆਯੁ ਕੀ ਔਧ
ਨਿਦਾਨ ਬਨੈਂ ਅਤਿ ਹੀ ਰਣ ਮੈਂ ਤਬ ਜੂਝੰ ਮਰੋਂ
ਕਾਂਡ-੧੮
ਦਿਲਜੀਤ ਸਿੰਘ ਦੀਆਂ ਸਾਰੀਆਂ ਆਸਾਂ ਉਮੈਦਾਂ ਰਣਜੀਤ ਕੌਰ ਦੇ ਮ੍ਰਿਤਕ ਸਰੀਰ ਦੇ ਨਾਲ ਹੀ ਲਕੜਾਂ ਵਿਚ ਸੜ ਕੇ ਸੁਆਹ ਹੋ ਗਈਆਂ। ਦਿਲਜੀਤ ਸਿੰਘ ਚਹੁੰਦਾ ਸੀ ਕਿ ਓਹਨਾਂ ਹੀ ਨਿਰਜਨ ਤੇ ਭਿਆਨਕ ਪਹਾੜਾਂ ਵਿਚ ਜਿਨ੍ਹਾਂ ਵਿਚ ਕਿ ਰਣਜੀਤ ਕੌਰ ਦਾ ਓਹਦੇ ਨਾਲੋਂ ਸਦਾ ਲਈ ਵਿਛੋੜਾ ਹੋਇਆ ਸੀ ਟੱਕਰਾਂ ਮਾਰ ਮਾਰਕੇ ਆਪਣੇ ਜੀਵਨ ਦੇ ਬਾਕੀ ਦਿਨ ਪੂਰੇ ਕਰ ਲਵੇ ਪਰ ਹਮੀਦਾ ਤੇ ਮਕਸੂਦਾ ਨੂੰ ਪੰਜਾਬ ਵਿਚ ਜਰੂਰ ਪੁਚਾਉਣਾ ਸੀ। ਏਸ ਲਈ "ਬਾਹਿ ਜਿਨਾਂ ਦੀ ਪਕੜੀਏ ਸਿਰ ਦੀਜੈ ਬਾਹਿ ਨਾਂ ਛੋੜੀਏ" ਦੇ ਵਾਕ ਨੂੰ ਪਾਲਣ ਵਾਸਤੇ