(੧੭੭)
ਕਰਨ ਵਿਚ ਹੀ ਬਿਤੀਤ ਹੋਈ ਸੀ। ਮਹਾਰਾਜਾ ਦੀ ਫੌਜ ਨੂੰ ਸਦਾ ਜੰਗ ਪਏ ਹੀ ਰਹਿੰਦੇ ਸਨ। ਕਾਬਲ ਨੂੰ ਫਤੇ ਕਰਨਦੇ ਜੰਗ,ਸਰਹਦ ਦੀਆਂ ਨਿਤਨਵੇਂ ਸੂਰਜ ਦੀਆਂ ਲੜਾਈਆਂ, ਕਸ਼ਮੀਰ ਦੀ ਜਿੱਤ ਦੇ ਜੁੱਧ ਅਤੇ ਅਜੇਹੇ ਹੀ ਹੋਰ ਕਈ ਸੰਗ੍ਰਾਮਾਂ ਵਿਚ ਦਿਲਜੀਤ ਸਿੰਘ ਵਡੀ ਪ੍ਰਸੰਨਤਾ ਨਾਲ ਜਾਂਦਾ ਰਿਹਾ ਅਤੇ ਸਾਰਿਆਂ ਤੋਂ ਅੱਗੇ ਹੋ ਕੇ ਲੜਦਾ ਵੀ ਰਿਹਾ, ਪਰ ਓਸ ਨੂੰ ਸ਼ਹੀਦੀ ਨਾਂ ਹੀ ਮਿਲੀ। (ਜਿੱਥੇ ਹੋਰ ਅਫਸਰ ਅਤੇ ਸਿਪਾਹੀ ਅਜੇਹੇ ਭਿਆਨਕ ਜੰਗਾਂ ਵਿਚੋਂ ਆਪਣੇ ਜਿਊਂਦੇ ਅਤੇ ਜਿੱਤਕੇ ਮੁੜ ਆਉਣ ਦੀਆਂ ਖੁਸ਼ੀਆਂ ਮਨਾਉਂਦੇ ਸਨ ਓਥੇ ਦਿਲਜੀਤ ਸਿੰਘ ਨੂੰ ਜੀਉਂਦੇ ਬਚਆਉਣ ਅਤੇ ਆਪਣੇ ਸੈਨਾਂਪਤੀ ਸਰਦਾਰ ਹਰੀ ਸਿੰਘ ਨਲੂਏ ਤੇ ਮਹਾਰਾਜਾ ਵਲੋ ਆਪਣੀ ਬਹਾਦਰੀ ਦੀ ਉਪਮਾ ਤੇ ਕਦਰ ਹੁੰਦੀ ਦੇਖ ਕੇ ਸਗੋਂ ਸ਼ੋਕ ਹੁੰਦਾ ਸੀ।
ਇਕ ਦੋ ਵਰਿਹਾਂ ਦੀ ਕੀ ਗੱਲ ਸੀ, ਤੀਹ ਵਰਹੇ ਬੀਤ ਗਏ ਅਤੇ ਸਿੱਖਾਂ ਦੀ ਕੌਮ ਵਾਸਤੇ ਸਾਰਿਆਂ ਨਾਲੋਂ ਮਨਹੂਸ ਤੇ ਨਿਜੱਸ ੧੮੯੬ ਬਿਕ੍ਰਮੀ ਸੰਮਤ ਆ ਪਹੁੰਚਾ। ਸਿਆਣੇ ਸੱਚ ਕਹਿੰਦੇ ਹਨ ਕਿ ਜਿਨ੍ਹਾਂ ਆਦਮੀਆਂ ਦੀ ਦੁਨੀਆਂ ਉੱਤੇ ਕੋਈ ਲੋੜ ਨਹੀਂ ਹੁੰਦੀ ਓਹ ਤਾਂ ਜੀਉਂਦੇ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਬਹੁਤੀ ਲੋੜ ਹੁੰਦੀ ਹੈ ਓਹ ਤੁਰ ਜਾਂਦੇ ਹਨ। ਦਿਲਜੀਤ ਸਿੰਘ ਜੋ ਸੱਚੇ ਦਿਲੋਂ ਦਿਨੇ ਰਾਤ ਮੌਤ ਚਾਹੁੰਦਾ ਸੀ ਓਹ ਤਾਂ ਜੀਉਂਦਾ ਰਹਿ ਗਿਆ ਅਤੇ ਪੰਜਾਬ ਦੇ ਸ਼ੇਰ-ਓਸ ਬਬਰ ਸ਼ੇਰ ਕਿ ਜਿਸ ਦੀ ਕਿਲਕਾਰ ਨਾਲ ਪੰਜਾਬ, ਸਰਹੱਦ ਅਤੇ ਅਫਗਾਨਿਸ-