ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)

ਤਾਨ ਤਕ ਕੰਬ ਉੱਠਦੇ ਸਨ-ਨੂੰ ਮੌਤ ਆ ਗਈ, ਜਾਂ ਇਉਂ ਕਹੋ ਕਿ ਮੌਤ ਨੇ ਦਿਲਜੀਤ ਸਿੰਘ ਦੀ ਥਾਂ ਗਲਤੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆ ਦਬਾਇਆ।

ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੀ ਧਰਤੀ ਦਾ ਇਕ ਇਕ ਕਿਣਕਾ ਰੋਂਦਾ ਸੀ। ਮਹਾਰਾਜਾ ਦੇ ਮਗਰੋਂ ਸਿੱਖਾਂ ਵਿਚ ਸਖਤ ਹਿਲ ਜੁਲੀ ਪੈ ਗਈ। ਥੋੜੇ ਦਿਨਾਂ ਵਿਚ ਹੀ ਮਹਾਰਾਜਾ ਦੇ ਲੜਕੇ ਖੜਗ ਸਿੰਘ ਤੇ ਸ਼ੇਰ ਸਿੰਘ ਮਾਰੇ ਗਏ ਅਤੇ ਫੇਰ ਧਿਆਨ ਸਿੰਘ ਵਜ਼ੀਰ ਵੀ ਕਤਲ ਕੀਤਾ ਗਿਆ। ਫੇਰ ਮਹਾਰਾਜਾ ਦਲੀਪ ਸਿੰਘ ਤਖਤ ਤੇ ਬੈਠਾ ਪਰ ਸਿੱਖ ਸਰਦਾਰਾਂ ਦੇ ਆਪੋ ਵਿਚ ਲੜਾਈਆਂ ਝਗੜੇ ਤੇ ਖੂਨ ਖਰਾਬੇ ਹੁੰਦੇ ਹੀ ਰਹੇ। ਕਈ ਲੜਾਈਆਂ ਹੋਈਆਂ ਅਤੇ ਲੋਭ ਲਾਲਚ ਵਿਚ ਫਸ ਕੇ ਭਰਾਵਾਂ ਨੇ ਭਰਾਵਾਂ ਦੇ ਆਹੂ ਲਾਹੇ। ਫੇਰ ਰਾਣੀ ਜਿੰਦ ਕੌਰ ਨੇ ਲਾਲ ਸਿੰਘ ਨੂੰ ਵਜ਼ੀਰ ਅਤੇ ਤੇਜਾ ਸਿੰਘ ਨੂੰ ਫੌਜ ਦਾ ਸੈਨਪਤੀ ਥਾਪਿਆ। ਏਹ ਦੋਵੇਂ ਹੀ ਜ਼ਾਤ ਦੇ ਬ੍ਰਾਹਮਣ ਸਨ। ਹਨਾਂ ਦੋਹਾਂ ਪੰਮਿਆਂ ਨੇ ਸਿੱਖ ਰਾਜ ਦੀਆਂ ਜੜਾਂ ਪੁੱਟਣ ਵਾਲੀ ਰਾਣੀ ਜਿੰਦਾਂ ਨਾਲ ਰਲਕੇ ਸਿੱਖਾਂ ਦੀਆਂ ਫੌਜਾਂ ਨੂੰ ਬਹੁਤ ਦੁਖਾਇਆ ਅਤੇ ਜਿਨ੍ਹਾਂ ਅੰਗ੍ਰੇਜ਼ਾਂ ਨਾਲ ਦੂਰ ਦੀ ਸੋਝੀ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਮਿਤ੍ਰਤਾ ਕਰ ਕੇ ਕਰਾਰ ਨਾਮਾ ਲਿਖ ਲਿਖਾ ਲਿਆ ਸੀ ਓਹਨਾਂ ਹੀ ਅੰਗ੍ਰੇਜ਼ਾਂ ਵਰਗੇ ਸਿੱਖ ਰਾਜ ਦੇ ਮਿਤ੍ਰਾਂ ਨਾਲ ਏਹਨਾਂ ਬਾਹਮਣਾਂ ਨੇ