(੧੭੬)
ਲੜਾਈ ਸਹੇੜ ਲਈ ਅਤੇ ਸਿੱਖਾਂ ਦੀਆਂ ਫੌਜਾਂ ਨੂੰ ਸਤਲੁਜੋਂ ਪਾਰ ਕਰਕੇ ਬਹਾਦਰ ਅੰਗ੍ਰੇਜ਼ਾਂ ਨਾਲ ਭਿੜਾ ਦਿੱਤਾ। ਇਕ ਪਾਸੇ ਦਰਿਆ ਦਾ ਜ਼ੋਰ ਤੇ ਦੂਜੇ ਪਾਸੇ ਅੰਗ੍ਰੇਜ਼ਾਂ ਦੀਆਂ ਤੋਪਾਂ ਦੀ ਅੱਗ ਦੀ ਵਰਖਾ, ਬੇਅੰਤ ਸਿੱਖ ਦਾਣਿਆਂ ਵਾਂਗ ਭੁਜ ਕੇ ਸ਼ਹੀਦ ਹੋ ਗਏ ਅਤੇ ਸੈਂਕੜੇ ਦਰਿਆ ਵਿਚ ਰੁੜ੍ਹ ਗਏ। ਦਿਲਜੀਤ ਸਿੰਘ ਏਸ ਲੜਾਈ ਵਿਚ ਸਾਰਿਆਂ ਨਾਲੋਂ ਅੱਗੇ ਹੋ ਹੋ ਕੇ ਲੜਦਾ ਸੀ। ਓਸ ਦੇ ਦੇਖਦਿਆਂ ਦੇਖਦਿਆਂ ਓਸ ਦੇ ਕਈ ਹਜ਼ਾਰ ਭਰਾ ਗੁਰ ਪੁਰੀ ਦੇ ਰਾਹ ਪੈ ਗਏ, ਪਰ ਓਹ-ਜੇਹੜਾ ਚਾਹੁੰਦਾ ਸੀ ਕਿ ਇਕ ਛਿਨ ਤੋਂ ਪਹਿਲੇ ਮੌਤ ਆ ਜਾਵੇ—ਅਜੇ ਤਕ ਜੀਉਂਦਾ ਖੜਾ ਸੀ, ਅਤੇ ਓਸ ਨੂੰ ਇਕ ਜ਼ਖਮ ਤਕ ਵੀ ਨਹੀਂ ਲੱਗਾ ਸੀ। ਸੱਚ ਹੈ:-
ਮੰਗਿਆਂ ਧਨ ਜੇ ਮਿਲਦਾ ਹੋਵੇ ਨਿਰਧਨ ਕੋਈ ਨਾਂ ਥੀਵੇ।
ਮੰਗੀ ਮੌਤ ਮਿਲੇ ਦਰਗਹੋਂ ਤਾਂ ਦੁਖੀਆ ਕੋਈ ਨਾਂ ਜੀਵੇ।
ਸਿੱਖਾਂ ਨੂੰ ਭਾਂਜ ਦੇ ਕੇ ਅੰਗ੍ਰੇਜ਼ਾਂ ਨੇ ਕਸੂਰ ਵਿਚ ਡੇਰਾ ਲਾਇਆ। ਰਾਜੇ ਗੁਲਾਬ ਸਿੰਘ ਨੇ ਇਕ ਕ੍ਰੋੜ ਰੁਪੱਯਾ ਦੇ ਕੇ ਅੰਗ੍ਰੇਜ਼ਾਂ ਪਾਸੋਂ ਕਸ਼ਮੀਰ ਦੀ ਰਿਆਸਤ ਲੈ ਲਈ। ਅੰਗ੍ਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਵਿਦਯਾ ਪੜ੍ਹਾਉਣ ਲਈ ਵਲੈਤ ਲੈ ਗਏ, ਅਤੇ ਰਾਜ ਪ੍ਰਬੰਧ ਵਾਸਤੇ ਲਾਹੌਰ ਵਿਚ ਆਪਣਾ ਰੈਜ਼ੀਡੰਟ ਬਿਠਾ ਦਿੱਤਾ ਅਤੇ ਅਮਨ ਕਾਇਮ ਰੱਖਣ ਲਈ ਆਪਣੀ ਫੌਜ ਦੇ ਕੁਝ ਹਜ਼ਾਰ ਸਿਪਾਹੀ ਵੀ ਓਥੇ ਰੱਖ ਦਿੱਤੇ। ਪਰ ਸਿੱਖਾਂ ਨੇ ਫੇਰ ਅੰਗ੍ਰੇਜ਼ਾਂ ਨਾਲ