ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/188

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੯੨) ਘੋਰ ਜੰਗ ਦੇ ਵੇਲੇ ਨੱਸ ਅੱਠੇ । ਓਹਨਾਂ ਨੂੰ ਨੱਸਦੇ ਦੇਖ ਕੇ ਕਈ ਸਿੱਖ ਵੀ ਭੱਜ ਉਠੇ, ਅੰਗਜ਼ ਜਿੱਤ ਗਏ ਅਤੇ ਸਿੱਖਾਂ ਦੀ ਹਕੁਮਤ ਪੰਜਾਬ ਤੋਂ ਸਦਾ ਲਈ ਉਠ ਗਈ । ਇਸ ਲੜਾਈ ਵਿਚ ਵੀ ਦਿਲਜੀਤ ਸਿੰਘ ਦੇ ਸਾਹਮਣੇ ਹਜ਼ਾਰਾਂ ਸਿਪਾਹੀ ਮੋਏ, ਓਹ ਅਪਣੇ ਸਾਹਮਣੇ ਹਜ਼ਾਰਾਂ ਲੋਥਾਂ ਦੇ ਢੇਰ ਲੱਗੇ ਹੋਏ ਦੇਖ ਕੇ ਕਹਿ ਰਿਹਾ ਸੀ ਕਿ ਏਹ ਕਹੇ ਖੁਸ਼ ਕਿਸਮਤ ਹਨ ਜਿਨ੍ਹਾਂ ਨੂੰ ਇਸ ਪ੍ਰਕਾਰ ਸ਼ਹੀਦੀਆਂ ਮਿਲ ਗਈਆਂ ਹਨ, ਪਤਾ ਨਹੀਂ ਮੌਤ ਮੈਥੋਂ ਕਿਉ ਡਰਦੀ ਹੈ ??? ਪਰ ਗੁਰੁ ਸਾਹਿਬ ਸੱਚ ਆਖ ਗਏ ਹਨ ਕਿ ਹਰਿ ਬਿਨ ਕੋਇ ॥ ਜੀਵਲ ਨਾਂ ਸਾਕੇ” ਦਿਲਜੀਤ ਸਿੰਘ ਮਰਨਾ ਚਾਹੁੰਦਾ ਸੀ ਪਰ ਮੌਤ ਓਹਦੀ ਵੱਲ ਚੋਰ ਅੱਖਾਂ ਨਾਲ ਵੀ ਨਹੀਂ ਤੱਕਦੀ ਸੀ। ਪੰਜਾਬ ਦਾ ਰਾਜ ਅੰਗਜ਼ ਸ਼ਹਿਨਸ਼ਾਹ ਦੇ ਰਾਜ ਵਿਚ ਚਲਇਆ ਗਿਆ। ਸਾਨੂੰ ਸਾਨੂੰ ਲੜਨ ਤੇ ਬੁਦਿਆਂ ਦਾ ਖਉ” ਦੇ ਅਨੁਸਾਰ ਸਿੱਖ ਸਰਦਾਰਾਂ ਦੀ ਆਪੋ ਵਿਚ ਦੀ ਅਣਬਣ ਵਿਚ ਨਿਰਦੋਸ਼ ਬਾਲ ਮਹਾਰਾਜਾ ਦਲੀਪ ਸਿੰਘ ਦਾ ਰਾਜ ਖੁੱਸ ਗਿਆ । ਜਿਸ ਰਾਜ ਦੀ ਇਮਾਰਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਐਨੇ ਜੰਗ ਕਰ ਕੇ ਕਈ ਵਰਿਹਾਂ ਦੀ ਮੇਹਨਤ ਨਾਲ ਖੜੀ ਕੀਤਾ ਸੀ, ਅਪਸ ਦੀ (ਫੁੱਟ ਨੇ ਥੋੜੇ ਦਿਨਾਂ ਵਿਚ ਹੀ ਓਸ ਅਲੀਸ਼ਾਨ ਇਮਾਰਤ ਦੀ ਇੱਟ ੨ ਕਰ ਦਿੱਤੀ ਅਤੇ ਜਿਸ ਸ਼ੇਰ ਰਣਜੀਤ ਸਿੰਘ ਦੀ ਗਰਜ ਨਾਲ ਪੰਜਾਬ, ਕਸ਼ਮੀਰ, ਸਰਹਦੇ ਅਤੇ ਕਾਬਲ ਤਕ