ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਬੇਟਾ!

ਤੇਰੇ ਘਰ ਵਿਚ ਅਹੇ ਖਜ਼ਾਨਾ ਤੂੰ ਭੌਂਦਾ ਹੈਂ ਵਾਂਗ ਕੰਗਾਲ
ਸੁੱਕੇ ਟੁੱਕਰ ਬਾਹਰੋਂ ਮੰਗੇਂ ਅਪਨੇ ਅੰਦਰ ਕਰੇਂ ਨਾਂ ਭਾਲ।
ਪਰਮਾਰਥ ਦੀ ਸਿੱਖ੍ਯਾ ਮੰਦਾ, ਗੁਰੂ ਗੰਥ ਜੀ ਹੈਂ ਭੰਡਾਰ,
ਝੋਲੀ ਭਰ ਭੰਡਾਰੇ ਵਿੱਚੋਂ ਭੌਂ ਭੌਂ ਨਾਹੀਂ ਟੱਕਰਾਂ ਮਾਰ।

ਏਹ ਕਹਿਕੇ ਓਹਨਾਂ ਨੇ ਇਕ ਵਾਰੀ ਫੇਰ ਵੱਡੀ ਤੇਜ਼
ਨਜ਼ਰ ਨਾਲ ਮੇਰੇ ਵੱਲ ਤੱਕਿਆ ਅਤੇ ਮੇਰੇ ਸਿਰ ਤੇ
ਹੱਥ ਰੱਖਕੇ ਕਹਿਣ ਲਗੇ "ਤੇਰੇ ਵਰਗੇ ਅੱਲ੍ਹੜ ਵੈਰਾਗੀਆਂ
ਲਈ ਪਤਾ ਈ ਗੁਰੂ ਗ੍ਰੰਥ ਸਾਹਿਬ ਜੀ ਕੀ ਫ਼ਰਮਾਉਂਦੇ ਹਨ?"

ਗ੍ਰਿਹ ਤਜਿ ਬਨਖੰਡ ਜਾਈਐ ਚੁਨਿ ਖਾਈਐ
ਕੰਦਾ। ਅਜਹੁ ਬਿਕਾਰ ਨ ਛੋਡਈ ਪਾਪੀ ਮਨੁ
ਮੰਦਾ॥੧॥ ਕਿਉ ਛੂਟਉ ਕੈਸੇ ਤਰਉ ਭਵਜਲ
ਨਿਧਿ ਭਾਰੀ। ਰਾਖੁ ਰਾਖੁ ਮੇਰੇ ਬੀਠੁਲਾ ਜਨ
ਸਰਨਿ ਤੁਮਾਰੀ॥੧॥ ਰਹਾਉ॥ ਬਿਖੈ ਬਿਖੈ ਕੀ
ਬਾਸਨਾ ਤਜੀਆ ਨਹ ਜਾਈ। ਅਨਿਕ ਜਤਨ
ਕਰ ਰਾਖੀਐ ਫਿਰਿ ਫਿਰਿ ਲਪਟਾਈ॥੨॥
ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ
ਨੀਕਾ। ਇਹੁ ਜੀਅਰਾ ਨਿਰਮੋਲਕੋ ਕਉਡੀ ਲਗ
ਮੀਕਾ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ
ਬਿਆਪੀ। ਤੁਮ ਸਮਸਰਿ ਨਾਹੀ ਦਇਆਲੁ ਮੋਹਿ
ਸਮਸਰਿ ਪਾਪੀ॥੪॥ [ਬਿਲਾਵਲ ਕਬੀਰ ਜੀ