ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਬ੍ਰਿਧ ਸੰਤ ਦੀਆਂ ਕੁਮਲਈਆਂ ਹੋਈਆਂ ਅੱਖਾਂ
ਇਕ ਵਾਰੀ ਫੇਰ ਬੜੀ ਤੇਜ਼ੀ ਨਾਲ ਮੇਰੀ ਵੱਲ ਤੱਕੀਆਂ ਤੇ
ਮੂੰਹ ਵਿਚੋਂ ਏਹ ਪ੍ਰੇਮ ਮਈ ਵਾਕ ਨਿਕਲੇ-ਅਞਾਣ ਤੇ
ਬਿਨ ਦਾਗੇ ਵੇਰਾਗੀ! ਸੁਣ; ਗੁਰੂ ਸਾਹਿਬ ਬੈਰਗੀਆਂ,
ਦੇ ਕੀ ਲੱਛਣ ਦਸਦੇ ਹਨ:

ਸੋ ਬੈਰਾਗੀ ਜੋ ਸੰਤੋਖ ਮੈ ਆਵੈ। ਉਲਟੈ ਪਵਨ
ਸਹਿਜ ਸਮਾਵੈ। ਪੰਚ ਚੋਰ ਕਉ ਵਸਿ ਗਤਿ ਕਰੈ।
ਸੋ ਬੈਰਾਗੀ ਸਿਵ ਉਪਰ ਚੜੈ। ਅਵਗਤਿ ਤਿਆਗ
ਏਕ ਲਿਵ ਲਾਗੀ। ਨਾਨਕ ਕਹੈ ਸੋਈ ਬੈਰਾਗੀ।

ਪੁਨਾ:-



ਸੋ ਬੈਰਾਗੀ ਜੋ ਬੈਰਾਗ ਮੈ ਆਵੈ। ਸਾਸ ਸਾਸ
ਹਰਿ ਨਾਮੁ ਧਿਆਵੇ। ਸਹਿਜੇ ਆਸਨ ਜਰੈ ਚੇਤਾ।
ਸੋ ਬੈਰਾਗੀ ਤਤ ਕਾ ਬੇਤਾ। ਨੀਚ ਨਿਵਾਰੀ ਸੁੰਨ
ਮਹ ਜਾਗੀ। ਨਾਨਕ ਕਹੈ ਸੋਈ ਬੈਰਾਗੀ।

ਭੋਲੇ ਭੁਜੰਗੀ! ਜੇ ਵੈਰਾਗ ਕਰਨਾ ਹੈ ਤਾਂ ਬਾਹਰ
ਜੰਗਲਾਂ ਵਿਚ ਭੌਣ ਦੀ ਲੋੜ ਨਹੀਂ, ਸਗੋਂ ਘਰ ਵਿਚ
ਰਹਿਕੇ, ਮਿਤ੍ਰਾਂ ਦੋਸਤਾਂ ਵਿਚ ਰਹਿਕੇ, ਧੀਆਂ ਪੁੱਤ੍ਰਾਂ ਵਿਚ
ਰਹਿਕੇ, ਸਭ ਕਛ ਕਰਦਾ ਹੋਇਆ ਏਹ ਬੈਰਾਗ ਕਰ,
ਕਿਉਂਕਿ ਸਤਗੁਰ ਫੁਰਮਾਂਦੇ ਹਨ:

ਸਤਿਗੁਰੁ ਸੇਵਨਿ ਸੇ ਵਡ ਭਾਗੀ। ਸਚੈ ਸਬਦਿ
ਜਿਨਾ ਏਕ ਲਿਵਲਗੀ। ਗ੍ਰਿਹ ਕੁਟੰਬ ਮਹਿ
ਸਹਿਜਿ ਸਮਾਧੀ। ਨਾਨਕ ਨਾਮਿ ਰਤੇ ਸੋ ਸਚੁ
ਬੈਰਾਗੀ। [ਵਾ: ਸਾਰੰ: ਮ: ੩.