ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੦੪)
ਜੀ ਗੰਭੀਰਤਾ ਨਾਲ ਬਿਰਾਜਮਾਨ ਹਨ, ਸਾਹਮਣੇ ਅਨੂਪ ਕੌਰ ਹੱਥ ਜੋੜ ਕੇ ਬੈਠੀ ਹੈ।)
ਸ੍ਰੀ ਗੁਰੂ ਜੀ-
ਕੀ ਕਾਰਨ ਤੈਂ ਬੀਬੀ! ਸਾਨੂੰ
ਕਿਸਦੇ ਲਈ ਬੁਲਾਇਆ।
ਹੈ ਸ਼ੋਕ! ਤੇਰੇ ਕਿਓਂ ਦਿਲ ਦੇ ਅੰਦਰ
ਛਲ ਕਰਨਾ ਹੈ ਭਾਇਆ?
ਅਨੂਪ ਕੌਰ-
ਕੀਤੀ ਮੈਂ ਹੈ ਭੁਲ ਵਡ ਭਾਰੀ,
ਆਪ ਨਾਲ ਹੈ ਕਰੀ ਅੱਯਾਰੀ।
ਪਰ ਕੀ ਕਰਾਂ? ਵੱਸ ਨਾ ਮੇਰੇ,
ਦਿਲ ਦਿਮਾਗ਼ ਹਨ ਖਾਂਦੇ ਘੇਰੇ।}}
ਤੁਮ ਹੋ ਬਖਸ਼ਨ ਹਾਰ ਸੁਆਮੀ!
ਬਖਸ਼ੋ ਕਿਰਪਾ ਧਾਰ ਸੁਆਮੀ।
ਸ੍ਰੀ ਗੁਰੂ ਜੀ-
ਏਹ ਕੀ ਗੋਲ ਮੋਲ ਹੈ ਗੱਲ?
ਕਿਓਂ ਕੀਤਾ ਹੈ ਏਹ ਛੱਲ?
ਦਸਦੀ ਕਿਉਂ ਨਹੀਂ! ਕਿਉਂ ਹੈਂ ਡਰਦੀ?
ਕਾਹਨੂੰ ਟਾਲ ਮਟੋਲੇ ਕਰਦੀ?
ਛੇਤੀ ਦਸ ਦੇਹ, ਲਾ ਨਾਂ ਪਹਿਰ,
ਅਸੀ ਨ ਸਕਦੇ ਬਹੁਤਾ ਠਹਿਰ।
ਅਨੂਪ ਕੌਰ-
ਹੈ ਸਤਗੁਰੂ ਜੀ! ਆਪ ਸਭ ਦੇ ਦਿਲ ਦੀਆਂ ਹੋ ਜਾਣਦੇ।
ਮੇਰੇ ਰਿਦੇ ਦੀ ਪੀੜ ਨੂੰ ਭੀ ਆਪ ਹੋ ਪਹਿਚਾਣਦੇ।