ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੮)

ਅਪਨਾ ਹੋ ਚਾਹੇ ਪਰਾਇਆ, ਪਾਪੀ ਹੋ ਜਾਂ ਮੁਨਿਰਾਇਆ,
ਤੇਰੀ ਸ਼ਰਨ ਜੋ ਆਇਆ, ਹੋਈ ਓਸਦੀ ਕੱਲਯਾਨ ਹੈ।
ਸਾਨੂੰ ਵੀ ਦੇਹ ਅਸੀਸ ਤਾਂ, ਹੇ ਕੌਮ ਸੰਦੇ ਈਸ਼! ਤਾਂ,
ਤੇਰੇ 'ਚਰਨ' ਤੇ ਸੀਸਤਾਂ, 'ਹਰਿਚਰਨ' ਦਾਕੁਰਬਾਨ ਹੈ।

--0--

ਸ਼ਾਬਾਸ਼, ਸ਼ਾਬਾਸ਼, ਸ਼ਾਬਾਸ਼,

ਪਯਾਰੇ ਪਾਠਕ! ਸਾਨੂੰ ਪੂਰਨ ਨਿਸਚਾ ਹੈ ਕਿ ਆਪ ਏਸ ਪੁਸਤਕ ਨੂੰ ਪੜ੍ਹਕੇ ਪ੍ਰਸੰਨ ਹ ਕੇ ਕਰਤਾ ਦੀ ਮੇਹਨਤ ਦੇ ਬਦਲੇ ਓਸਨੂੰ 'ਸ਼ਾਬਾਸ਼' ਆਖ ਰਹੇ ਹੋਵੋਗੇ, ਪਰ ਜੇਕਰ ਆਪ, ਏਸ ਤੋਂ ਵੀ ਚੰਗੀਆਂ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੋ ਅਤੇ ਕਾਰਡ ਭੇਜ ਕੇ ਆਪਣਾ ਨਾਮ ਪੱਕੇ ਗ੍ਰਾਹਕਾਂ ਵਿੱਚ ਦਰਜ ਕਰਾ ਲਓ ਤਾਂ ਅਸੀ ਵੀ ਆਪ ਨੂੰ ਕਹਾਂਗੇ ਕਿ "ਸ਼ਾਬਾਸ਼! ਤੁਸਾਂ ਸਾਡੇ ਪੰਜਾਬੀ ਪ੍ਰਚਾਰ ਦੇ ਮਹਾਨ ਕਾਰਜ ਵਿੱਚ ਨਿੱਗਰ ਸਹਾਇਤਾ ਦਿੱਤੀ ਹੈ।" ਪੱਕੇ ਗ੍ਰਾਹਕਾਂ ਨੂੰ ਹਰ ਪੁਸਤਕ ਦੇ ਮੁੱਲ ਵਿੱਚ =) ਰਿਐਤ ਹੁੰਦੀ ਹੈ, ਪੇਸ਼ਗੀ ਕੁਝ ਨਹੀਂ ਦੇਣਾ ਪੈਂਦਾ, ਘਰ ਬੈਠੇ ਬਿਠਾਏ ਚੰਗੀਆਂ ਤੋਂ ਚੰਗੀਆਂ ਨਵੀਆਂ ਪੁਸਤਕਾਂ ਪਹੁੰਚਦੀਆਂ ਰਹਿੰਦੀਆਂ ਹਨ, ਆਰਡਰਾਂ ਵਿੱਚ ਰਿਐਤ ਮਿਲਦੀ ਹੈ ਅਤੇ ਹੋਰ ਵੀ ਕਈ ਇਨਾਮ ਦਿੱਤੇ ਜਾਂਦੇ ਹਨ।

ਮੈਨੇਜਰ ਦੀ ਅਕਾਲ ਏਜੰਸੀ ਅੰਮ੍ਰਤਸਰ