(੨੨)
ਵੀ ਕਦੇ ਕਦਾਈਂ ਫੇਰਾ ਮਾਰ ਹੀ ਜਾਂਦੇ ਸਨ, ਪਰ ਅਸਲ ਵਿਚ ਪੰਜਾਬ ਦੀ ਲਗ ਭਗ ਸਾਰੀ ਧਰਤੀ ਸਿੱਖਾਂ ਨੇ ਮੱਲੀ ਹੋਈ ਸੀ। ਸਿੱਖ ਸ੍ਰਦਾਰ ਛੋਟੇ ੨ ਇਲਾਕੇ ਸਾਂਭ ਕੇ ਆਪਣੇ ਖਿਆਲਵਿਚ ਸਾਰੀ ਦੁਨੀਆਂ ਦੇ ਮਾਲਕ ਬਣੀ ਬੈਠੇ ਸਨ, ਕਿਉਂਕਿ ਜੇ ਅਜੇਹਾ ਨਾਂ ਹੁੰਦਾ ਤਾਂ ਓਸ ਸਮੇਂ ਵਿਚ ਸਿਖਾਂ ਦਾ ਇਕ ਜਾਨ ਹੋ ਕੇ ਸਾਰੇ ਦੇਸ ਉੱਤੇ ਪਸਰ ਜਾਣਾ ਕੋਈ ਕਠਨ ਗਲ ਨਹੀਂ ਸੀ। ਅਟਕ ਤੋਂ ਲੈਕੇ ਜਮਨਾਂ ਤਕ ਸਾਰਾ ਇਲਾਕਾ ਸਿੱਖਾਂ ਨੇ ਸਾਂਭਿਆ ਹੋਇਆ ਸੀ। ਏਹੋ ਸਮਾਂ ਸੀ ਜਦ ਕਿ ਸੰਮਤ ੧੮੩੯ ਬਿਕ੍ਰਮੀ ਵਿਚ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਨਮ ਲਿਆ ਅਤੇ ਏਹੋ ਜ਼ਮਾਨਾ ਸੀ ਜਦ ਕਿ ਸੰਮਤ੧੮੪੪ਬਿਕ੍ਰਮੀ ਵਿਚ ਸਾਡੇ ਪ੍ਰਸੰਗ ਦੀ ਮੁਖ ਕਾਰਕ ਰਣਜੀਤ ਕੌਰ ਨੇ ਇਕ ਪ੍ਰੇਮੀ ਅਤੇ ਸਤਿਗੁਰੂ ਦੇ ਸਰਧਾਲੂ ਸਿੱਖ ਪ੍ਰਤਾਪ ਸਿੰਘ ਦੇ ਘਰ ਜਨਮ ਧਾਰਿਆ। ਸਿੱਖਾਂ ਦੇ ਅੰਦਰ ਜੰਗ ਦੀ ਚਾਹ ਅਤੇ ਜੰਗ ਦੇ ਅੰਦਰ ਬਹਾਦਰੀਆਂ ਵਖਾਉਣ ਦੀ ਵਡਿ ਆਈ ਪ੍ਰਾਪਤ ਕਰਨ ਦੀ ਉਮੰਗ ਐਨੇ ਜ਼ੋਰ ਵਿੱਚ ਸੀ ਕਿ ਪ੍ਰਤਾਪ ਸਿੰਘ ਨੇ ਆਪਣੀ ਸਪੁਤ੍ਰੀ ਦਾ ਨਾਮ ਵੱਡੇ ਪਿਆਰ ਅਤੇ ਚਾਹਨਾ ਭਰੇ ਮਨ ਨਾਲ “ਰਣਜੀਤ ਕੌਰ” ਰੱਖਿਆ। ਰਣਜੀਤ ਕੌਰ ਸੁੰਦ੍ਰਤਾ ਦੀ ਪੁਤਲੀ ਸੀ, ਓਸਦਾ ਇੱਕ ਇੱਕ ਅੰਗ ਸੱਚੇ ਵਿੱਚ ਢਲਿਆ ਹੋਇਆ ਸੀ, ਆਪਣੇ ਮਾਤਾ ਪਿਤਾ ਦੇ ਸਿੱਖੀ ਸੱਚ ਵਿੱਚ ਢਲੀ ਹੋਈ ਹੋਣ ਦੇ ਕਾਰਨ ਓਹ ਛੇ ਵਰ੍ਹੇ ਦੀ ਬਾਲੀ ਉਮਰਾ ਵਿੱਚ ਹੀ ਬਾਣੀ ਦੀ