(੨੩)
ਨਿਤ ਨੇਮਣ ਅਤੇ ਗੁਰੂ ਦੀ ਪ੍ਰੇਮਣ ਹੋ ਗਈ। ਓਸਦਾ ਏਸ ਨਿੱਕੀ ਉਮਰ ਵਿੱਚ ਹੀ ਮਧੁਰ ਪਰ ਬਾਲਪਣੇ ਦੀ ਤਿੱਖੀ ਤੇ ਪਿਆਰੀ ਬੋਲੀ ਨਾਲ ਪਾਠ ਕਰਨਾ ਲੋਕਾਂ ਦੇ ਮਨਾਂ ਨੂੰ ਆਪਣੇ ਵੱਲ ਖਿੱਚਣੋਂ ਨਹੀਂ ਰਹਿੰਦਾ ਸੀ । ਓਸਦੇ ਬਾਲਪੁਣੇ ਦੇ ਹਾਵ ਭਾਵ ਅਤੇ ਚੇਹਨ ਚੱਕਰਾਂ ਤੋਂ ਹੀ ਸਿਆਣੇ ਲੋਕ ਸਮਝ ਲੈਂਦੇ ਸਨ ਕਿ ਕਿਸੇ ਦਿਨ ਏਹ ਬਾਲੜੀ ਸਤਿਗੁਰੂ ਸੂਰਜ ਦੀ ਇੱਕ ਚਮਕਦੀ ਕਿਰਨ ਨਿਕਲੇਗੀ, ਕਿਉਂਕਿ ‘ਹੋਨਹਾਰ ਬਿਰਵਾ ਕੇ 'ਚਿਕਨੇ ਚਿਕਨੇ ਪਾਤ ਹੁੰਦੇ ਹਨ। ਪਿਤਾ ਨੇ ਆਪਣੀ ਸਪੁਤ੍ਰੀ ਨੂੰ ਇਸ ਪ੍ਰਕਾਰ ਹੋਣਹਾਰ ਦੇਖਕੇ ੧੦ ਵਰਿਹਾਂ ਦੀ ਉਮਰ ਵਿਚ ਹੀ ਓਸਦੀ ਕੁੜਮਾਈ ਆਪਣੇ ਨੇੜੇ ਦੇ ਇਕ ਪਿੰਡ ਦੇ ਸ੍ਰਦਾਰ ਜਗਜੀਤ ਸਿੰਘ ਦੇ ਸਪੂਤ ਦਿਲਜੀਤ ਸਿੰਘ ਨਾਲ ਕਰ ਦਿੱਤੀ। ਦਿਲਜੀਤ ਸਿੰਘ ਰੂਪ, ਗੁਣ, ਸੁਭਾਵ ਅਤੇ ਉੱਚਤਾ ਵਿਚ ਰਣਜੀਤ ਕੌਰ ਦੇ ਹਰ ਤਰਾਂ ਯੋਗ ਸੀ ਅਤੇ ਓਸਦੀ ਉਮਰ ਰਣਜੀਤ ਕੌਰ ਨਾਲੋਂ ਤਿੰਨ ਵਰ੍ਹੇ ਵੱਡੀ ਸੀ ਅਰਥਾਤ ਕੁੜਮਾਈ ਸਮੇਂ ਓਹ ੧੩ ਵਰਹੇ ਦੀ ਉਮਰ ਦਾ ਸੀ
ਕਾਂਡ-੩
ਸਿੱਖਾਂ ਨੇ ਜਮਨਾ ਤੋਂ ਅਟਕ ਤੱਕ ਦਾ ਸਾਰਾ ਇਲਾਕਾ ਮੱਲ ਲਿਆ, ਭੰਗੀ ਸਰਦਾਰਾਂ ਨੇ ਨਵਾਬ ਨੂੰ ਮਾਰਕੇ . ਕੱਢ ਦਿੱਤਾ ਅਤੇ ਮੁਲਤਾਨ ਦਾ ਇਲਾਕਾ