ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪


ਆਪ ਸਾਂਭ ਲਿਆ। ਮੁਲਤਾਨ ਦੇ ਨਵਾਬ ਨੇ ਕਾਬਲ ਨਰੇਸ਼ ਜ਼ਮਾਨ ਸ਼ਾਹ ਪਾਸ ਜਾ ਕੇ ਚੀਕ ਪੁਕਾਰ ਕੀਤੀ ਤਾਂ ਓਹ ਫੌਜ ਲੈਕੇ ਪੰਜਾਬ ਤੇ ਚੜ੍ਹ ਆਯਾ, ਅੱਗੇ ਸਿਖਾਂ ਵਿਚ ਪਠਾਣਾਂ ਦਾ ਟਾਕਰਾ ਕਰਨ ਦੀ ਸ਼ਕਤੀ ਕਿਥੋਂ ਸੀ ? ਏਸ ਲਈ ਓਹ ਜ਼ਮਾਨ ਸ਼ਾਹ ਦਾ ਰਸਤਾ ਛੱਡ ਕੇ ਐਧਰ ਔਧਰ ਹੋ ਗਏ। ਜ਼ਮਾਨ ਸ਼ਾਹ ਲਾਹੌਰ ਵਿਚ ਅੱਡਾ ਜਮਾ ਕੇ ਬੈਠ ਗਿਆ,ਪਰ ਸਿੱਖਾਂ ਨੇ ਵੀ ਓਸ ਦੀਆਂ ਫੌਜਾਂ ਦਾ ਵੇਲੇ ਕੁਵੇਲੇ ਦੇ ਹੱਲਿਆਂ ਨਾਲ ਖੂਬ ਨੱਕ ਵਿੱਚ ਦਮ ਕਰ ਦਿਤਾ, ਜਿਹਾਕਿ ਪੰਥ ਪ੍ਰਕਾਸ਼ ਵਿਚ ਲਿਖਿਆ ਹੈ:-

ਜਦਪਿ ਫੌਜ ਚੜ੍ਹਈ ਥੀ ਉਨ ਆਈ ਇਤ ਉਤ ਬਹੁ ਦੁਖ ਪਾਇ। ਮਾਰ ਸਿੰਘੋੰ ਨੇ ਕਰੀ ਜਰਜਰੀ, ਛੋਡੀ ਲੀਕੈ ਤੀਨ ਕਢਾਇ

ਜਦੋਂ ਅਤਿ ਤੰਗ ਆ ਕੇ ਜ਼ਮਾਨ ਸ਼ਾਹ ਕਾਬਲ ਮੁੜਿਆ ਤਾਂ ਏਹ ਆਮ ਪ੍ਰਸਿੱਧ ਗੱਲਹੈ ਕਿ ਓਸ ਦੀਆਂ ੧੨ਤੋਪਾਂ ਦਰਯਾ ਜੇਹਲਮ ਵਿਚ ਡੁੱਬ ਗਈਆਂ ਜੋ ਪਿੱਛੋਂ ਸ਼ੁਕਰ ਚੱਕੀਆਂ ਦੀ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਸਪੁਤ੍ਰ ਰਣਜੀਤ ਸਿੰਘ ਨੇ ਕਢਾ ਕੇ ਕਾਬਲ ਭੇ ਜ ਦਿਤੀਆਂ, ਜਿਸ ਦੇ ਬਦਲੇ ਵਿਚ ਜ਼ਮਾਨ ਸ਼ਾਹ ਨੇ ਰਣਜੀਤ ਸਿੰਘ ਨੂੰ ਲਾਹੌਰ ਦਾ ਪਟਾ ਅਤੇ ਸ਼ਾਹੀ ਖ਼ਿਲਤ ਭੇਜ ਕੇ ਮਹਾਰਾਜਾ ਬਣਾ ਦਿਤਾ । ਹੁਣ ਕਾਬਲ ਦੇ ਦੁਰਾਨੀਆਂ ਦਾ ਡਰ ਬਿਲਕੁਲ ਲਹਿ ਗਿਆ ਅਤੇ ਸਿੱਖ ਏਸ ਪਾਸਿਓਂ ਨਿਸਚਿੰਤ ਹੋ ਕੇ ਪੰਜਾਬ ਦਾ ਅਟੰਕ ਰਾਜ