ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ ) ਕਰਨ ਲੱਗੇ ।

ਏਧਰੋਂ ਦਿੱਲੀ ਦੇ ਵਜ਼ੀਰ ਆਜ਼ਮ ਨੇ ਬਹੁਤ

ਸਾਰੀ ਫੌਜ ਕੱਠੀ ਕਰਕੇ ਹਜ਼ਦੇ ਅਲੀ ਗੌਹਰ ਨੂੰ
ਨਾਲ ਲੈਕੇ ਪੰਜਾਬ ਵਲ ਮੂੰਹ ਧਰ ਦਿਤਾ,ਅਤੇ ਕਰਨਾਲ, ਲਾਭੂਆ, ਸ਼ਾਹਬਾਦ, ਥਾਨੇਸਰ ਤੇ ਅੰਬਾਲਾ ਆਨੰਦ ਦੇ ਇਲਕੇ ਸਿੱਖਾਂ
ਪਾਸੋਂ ਖੋਹ ਕੇ ਸਿੱਖ ਨੂੰ ਦੁਖ ਤੇ ਤਸੀਹੇ ਦੇਦਾ ਹੋਯਾ ਪਟਿਆਲਾ ਲੈਣ ਲਈ ਅੱਗੇ ਵਧਿਆ ! ਏਹ ਹਾਲ ਦੇਖਕੇ ਸਰਦਾਰ ਬਘੇਲ ਸਿੰਘ ਅਤੇ ਮਸਲਾਂ. ਵਾਲੇ ਹੋਰ ਸਰਦਾਰ ਕੱਠੇ ਹੋ ਕੇ ਟਾਕਰੇ ਲਈ ਤੁਰ ਪਏ। ਏਧਰ ਮਲੇਰਕੋਟਲੇ ਦੇ ਨਵਾਬ ਨੇ ਵਜ਼ੀਰ ਤੇ ਸ਼ਾਹਜ਼ਾਦੇ ਨੂੰ ਸਨੇਹ ਘੱਲ ਦਿਤਾ ਕਿ ਸਿੱਖ ੫੦ ਹਜ਼ਾਰ ਕੱਠੇ ਹੋਕੇ ਆ ਰਹੇ ਹਨ, ਤੁਸੀ ਜੇ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਨੱਸ ਜਾਓ ਨਹੀਂ ਤਾਂ ਬੁਰੀ ਗਤ ਬਣੇਗੀ । ਏਹ ਸੁਣਦਿਆਂ ਹੀ ਉਹਨਾਂ ਦੀ ਤਾਂ ਖਨਿਓ ਗਈ । ਦੋਵੇਂ ਬਹਾਦਰ ਆਪਣੀ ਅੱਧੀ ਪਚੱਧੀ ਫੌਜ ਓਥੇ ਹੀ ਛੱਡਕੇ ਨੇਸ ਤੁਰੇ । ਸਿੱਖਾਂ ਨੇ ਹਿੰਦੀ ਖੂੰਹਦੀ ਮੁਸਲਮਾਨੀ ਫੌਜ ਦੇ ਖੂਬ ਸਦੱਕੜੇ ਲਏ ਅਤੇ ਮੁਸਲਮਾਨਾਂ ਦਾ ਸਾਜ ਸਾਮਾਨ ਤੋਪਾਂ ਬੰਦੂਕਾਂ ਆਦਿ ਸਭ ਖੋਹ ਕੇ ਆਪ ਆਪਣੇ ਇਲਾਕੇ ਫੇਰ ਸਾਂਭ ਲਏ । ਏਹ ਹ ਲ ਸੰਮਤ ੧੮੫% ਦੇ ਹਨ ।

ਦੱਲ ਦੀ ਪਾਤਸ਼ਾਹੀ ਓਹਨੀਂ ਦਿਨੀਂ ਕੁਝ ਅਜੇਹੀ ਕਮਜ਼ੋਰ , ਤੇ ਖੋਖਲੀ ਹੋ ਗਈ ਸੀ ਕਿ ਸ਼ਾਹ ਆਲਮ ਪਾਤਸ਼ਾਹ ਇੱਕ ਨਮੂਨੇ ਦਾ ਹੀਂ ਪਾਤਸ਼ਾਹ ਸੀ । ਮਹਟੇ ਨਿੱਤ ਨਵੇਂ ਸੂਰਜ ਦਿੱਲ ਵਿਚ ਵੜ ਕੇ ਖਰੂਦ