ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭

ਸਿੱਖਾਂ ਨੂੰ ਆਉਂਦੇ ਸੁਣ ਕੇ ਮਰਹੱਟੇ ਤਾਂ ਡਰਦੇ ਮਾਰੇ ਦਿੱਲੀ ਨੂੰ ਛੱਡ ਕੇ ਆਪੇ ਹੀ ਨੱਠ ਗਏ ਅਤੇ ਮੁਸਲਮਾਨ ਅਮੀਰ ਆਪਣੇ ਕਰਾਰੋੰ ਫਿਰ ਕੇ ਸਿੱਖਾਂ ਨਾਲ ਲੜਨ ਲਈ ਤਿਆਰ ਹੋ ਖਲੋਤੇ । ਗੱਲ ਕੀ ਅਜਮੇਰੀ ਦਰਵਾਜੇ ਦੇ ਪਾਸ ਸਿੱਖਾਂ ਨੇ ਇਕ ਭਾਰੇ ਸੰਗ੍ਰਾਮ ਵਿਚ ਮੁਸਲਮਾਨਾਂ ਨੂੰ ਭਾਂਜ ਦੇ ਕੇ ਲੁੱਟ ਮਾਰ ਅਰੰਭ ਦਿਤੀ। ਕਈ ਥਾਈਂ ਅੱਗਾਂ ਲਾਈਆਂ ਅਤੇ ਮਨ ਭਾਉਂਦੀ ਦੌਲਤ ਲੁੱਟ ਕੇ ਮਜਨੂੰ ਦੇ ਟਿੱਲੇ ਤੇ ਜਾ ਡੇਰੇ ਲਾਏ। ਕੜਾਹ ਪ੍ਰਸ਼ਾਦ ਅਤੇ ਲੰਗਰ ਤਿਆਰ ਕੀਤਾ ਅਤੇ ਬੱਕਰੇ ਝਟਕਾ ਕੇ ਵੱਡੇ ਅਨੰਦ ਨਾਲ ਗੱਫੇ ਛਕੇ।

ਸ਼ਾਹ ਆਲਮ ਪਾਤਸ਼ਾਹ ਅਤੇ ਉਸਦੇ ਵਜ਼ੀਰ ਸਆਦਤ ਅਲੀ ਨੇ ਜਦੋਂ ਆਪਣੇ ਅਮੀਰਾਂ ਦੀ ਕਰਤੂਤ ਅਤੇ ਸਿਖਾਂ ਦੇ ਕਰੋਧ ਦਾ ਹਾਲ ਸੁਣਿਆਂ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਉਠੇ।ਓਹਨਾਂ ਨੇ ਆਪਣਾ ਵਕੀਲ ਭੇਜਕੇ ਬੜੀ ਦੀਨਤਾ ਨਾਲ ਸ੍ਰਦਾਰ ਬਘੇਲ ਨੂੰ ਜੋ ਓਸ ਸਮੇਂ ਸਭ ਤੋਂ ਮੁਖੀ ਸਰਦਾਰ ਸੀ ਸੱਦ ਘੱਲਿਆ। ਓਹ ੫oo ਸਿੱਖਾਂ ਸਣੇ ਆਯਾ। ਵਜ਼ੀਰ ਨਾਲ ਮੁਲਾਕਾਤ ਹੋਈ। ਕੁਝ ਗੱਲ ਬਾਤ ਦੇ ਮਗਰੋਂ ਵਜ਼ੀਰ ਨੇ ਪਾਤਸ਼ਾਹ ਵਲੋਂ ਇਕ ਆਗ੍ਯਾ ਪਤ੍ਰ ਦਿੱਤਾ ਜਿਸ ਦੁਆਰਾ ਸਿੱਖਾਂ ਨੂੰ ਦਿੱਲੀ ਵਿੱਚ ਗੁਰਦ੍ਵਾਰੇ ਬਣਾਉਣ ਦੀ ਖੁੱਲ ਪ੍ਰਾਪਤ ਹੋ ਗਈ । ਸਰਦਾਰ ਬਘੇਲ ਸਿੰਘ ਨੇ ਬਾਕੀ ਪੰਥ ਨੂੰ ਤਾਂ ਮੋੜ ਘੱਲਿਆ ਅਤੇ ਆਪ ਆਪਣੇ ੫oo ਸਿੱਖਾਂ ਸਣ ਕੁਟਵਾਲੀ ਵਿਚ ਬੈਠ ਕੇ ਨਾਲੇ ਤਾਂ ਰਾਜ ਨਿਆਉਂ ਕਰਨ ਲੱਗਾ ਅਤੇ ਨਾਲੇ ਗੁਰਦ੍ਵਾਰੇ ਬਣਾਉਣੇ ਅਰੰਭ