ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੦ )

ਸਰਦਾਰ ਨੇ ਇਸ ਪ੍ਰਕਾਰ ਉਤ ਦਿੱਤਾ:sfਸਿੰਘ ਕਹਯੋ ਹਮਰੀ ਪਤਸ਼ਾਹਿ ਸੋ ਹੋਵਨ ਭੇਟ ਅਹੇ ਕਠਨਾ ਹੈ । ਕੁੰਨਸ ਨਾਂ ਕਰਨੀ ਹਮ ਨੇ, ਝੁਕ ਗੁੰਮਹਿ ਨਹਿ ਧਰ ਦਿਹਾ ਜਾ ਹੈ । ਐਪਰ ਚਾਹਤ ਹੈ ਹਮ ਭੀ ਪਿਖਨੋ ਸ਼ਹਿ ਕੋ ਲਖ ਰੁਪ ਖਦਾ ਹੈ ! ਵਾਹਿਗੁਰੂ ਕੀ ਫਤੇ ਉਚਰੈ ਹਮ ਨਾਹਿ ਤਹਾਂ ਪੁਨ ਏਕਲ ਜਾ ਹੈਂ

(ਪੰਥ ਪ੍ਰਕਾਸ਼ੇ) ਅਰਥਾਤ ਅਸੀ ਪਤਸ਼ਾਹ ਨੂੰ ਮਿਲਨਾਂ ਤਾਂ ਚਾਹੁੰਦੇ ਹਾਂ ਪਰ ਉਸਦੇ ਅੱਗੇ ਨੀਵਾਂ ਗੇ ਨਹੀਂ । ਵਾਹਿਗੁਰੂ ਜੀ ਕੀ ਫਤੇ ਗਜਾਵਾਂਗੇ, ਜੇਕਰ ਪਾਤਸ਼ਾਹ ਨੂੰ ਏਹ ਪ੍ਰਵਾਨ ਹੈ ਤਾਂ ਅਸੀ ਤਿਆਰ ਹਾਂ । ਕਿਉਂ ਪਰੇ ਪਾਠਕ ! ਅਪਣੇ ਅੰਦਰ ਕੰਘ ਮਾਰ ਤੇ ਵੇਖ ! ਕੀ ਤੇਰੇ ਅੰਦਰ ਵੀ ਆਪਣੇ ਸਤਿਗੁਰੂ ਦੀ ਬਖ਼ਸ਼ੀ ਹੋਈ ਏਹ ਅਕਲੀ ਨਿਡਰਤਾਂ ਅਤੇ ਦੇ ਪ੍ਰਵਾਹੀ ਦੀ ਭਰੀ ਸਪਿਰ ਦ ਹੈ ? ਪਾਤਸ਼ਾਹ ਨੇ ਸਰਦਾਰ ਬਘੇਲ ਸਿੰਘ ਦਾ ਕਿਹਾ ਮੰਨ ਲਿਆ, ਸਰਦਾਰ ਬਘੇਲ ਸਿੰਘ ਜਿਸ ਵੇਲੇ ਹਾਥੀ ਉਤੇ ਸਵਾਰ ਹੋ ਕੇ ਆਪਣੇ ਆਲੇਦੁਆਲੇ ਕਈ ਘੋੜ ਤੇ ਸਰਦਾਰ ਅਤੇ ਸਿੱਖ ਲੈ ਕੇ ਵੱਡੀ ਧੂਮ ਧਾਮ ਨਾਲ ਪਤਸ਼ਾਹ ਨੂੰ ਮਿਲਨ ਤੁਰਿਆ ਤਾਂ ਸਿੱਖਾਂ ਦੀ ਪਸ਼ਾਕ ਕੀ ਅਤੇ ਬਹਾਦਰੀ ਤੇ ਰੋਅਬ ਭਰੇ ਚੇਹਰੇ ਦੇਖਕੇ ਦਿੱਲੀ ਦੇ ਲੋਕਾਂ ਦੇ ਦਿਲਾਂ ਉੱਤੇ ਭੇ ਛਾ ਰਿਹਾ ਸੀ, ਲੋਕਾਂ ਦੀਆਂ ਅੱਖੀਆਂ ਚੁੰਧਿਆ ਰਹੀਮ ਸਨ ਅਤੇ