ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਮਿਲਨਸਾਰੀ ਦੇਖਕੇ ਵੱਡੇ ਪ੍ਰਸੰਨ ਹੋਏ। ਜਦੋਂ ਸਿੱਖ ਤੁਰਨ ਲੱਗੇ ਤਾਂ ਸ਼ਾਹਜ਼ਾਦੇ ਅਲੀ ਗੌਹਰ ਨੇ ਕਿਹਾ ਕਿ ਅਸੀ ਸੁਣਿਆਂ ਹੈ ਕਿ ਸਿੱਖਾਂ ਦੀ ਲੁਟ ਦਾ ਝਾਕਾ ਵੱਡਾ ਦੇਖਣ ਯੋਗ ਹੁੰਦਾ ਹੈ, ਪਰ ਕਦੇ ਅਜੇਹੀ ਮੌਜ ਦੇਖਣ ਦਾ ਸਮਾਂ ਨਹੀਂ ਮਿਲਿਆ। ਇਸ ਪਰ ਸਰਦਾਰ ਬਘੇਲ ਸਿੰਘ ਨੇ ਜਮਨਾ ਪਾਰ ਪੋਨੇ ਗੰਨਿਆਂ ਦੇ ਖੇਤਾਂ ਨੂੰ ਸਿੱਖਾਂ ਪਾਸੋਂ ਲੁਟਵਾਕੇ ਸਾਰਿਆਂ ਨੂੰ ਤਮਾਸ਼ਾ ਦਿਖਯਾ, ਫੇਰ ਕੜਾਹ ਪ੍ਰਸ਼ਾਦ ਅਤੇ ਦੇਗਾਂ ਤਿਆਰ ਕਰਕੇ ਮੁਸਲਮਾਨ ਪਾਤਸ਼ਾਹ, ਸ਼ਾਹਜ਼ਾਦਿਆਂ ਅਤੇ ਅਮੀਰਾਂ ਵਜ਼ੀਰਾਂ ਨੂੰ ਸਿੱਖਾਂ ਦੇ ਉਸ ਅਦੁਤੀ ਗੁਣ ਦਾ ਝਾਕਾ ਵਖਇਆ ਕਿ ਜਿਸ ਦੀ ਤੁਫੈਲ ਸਿੱਖ ਅੱਜ ਤੱਕ ਥੋੜਾ ਬਹੁਤ ਬਚੇ ਰਹੇ ਹਨ। ਅਰਥਾਤ ਸਿੱਖਾਂ ਦੇ ਸਰਦਾਰ ਵਰਤਾਵੇ ਬਣੇ ਹੋਏ ਸਨ,ਅਤੇ ਵਰਤਾਉਣ ਲੱਗਿਆਂ ਓਹ ਹਰੇਕ ਸਿੱਖ ਨੂੰ ਇਸ ਪਯਾਰ ਅਤੇ ਪ੍ਰੇਮ ਨਾਲ ਹਰੇਕ ਚੀਜ਼ ਛਕਾਉਂਦੇ ਸਨ ਕਿ ਆਪਣੇ ਖਾਣ ਵਾਸਤੇ ਕੁਝ ਬਚਾਈ ਰੱਖਣ ਦੀ ਰਤਾ ਵੀ ਪ੍ਰਵਾਹ ਨਹੀਂ ਕਰਦੇ ਸਨ।

ਸਿੱਖਾਂ ਦੀ ਸੋਭਾ ਅਤੇ ਉਪਮਾਂ ਪਾਤਸ਼ਾਹੀ ਮਹਿਲਾਂ ਵਿਚ ਵੀ ਪਹੁੰਚ ਗਈ। ਬੇਗ਼ਮਾਂ ਨੂੰ ਵੀ ਦਰਸ਼ਨ ਕਰਾਉਣ ਵਾਸਤੇ ਪੰਜਾਂ ਤਕੜੀਆਂ ਸਿੰਘਣੀਆਂ ਨੂੰ ਮਰਦਾਵੀਆਂ ਪੁਸ਼ਾਕਾਂ ਪੁਆਕੇ ਸਰਦਾਰ ਬਣਾਕੇ ਅਤੇ ਪੰਜਾਂ ਨੂੰ ਇਸਤ੍ਰੀਆਂ ਵਾਲੀ ਪੁਸ਼ਾਕ ਵਿਚ ਮਹਿਲਾਂ ਦੇ ਅੰਦਰ ਭੇਜਿਆ ਗਿਆ। ਬੇਗਮਾਂ ਨੇ ਉਹਨਾਂ ਦਾ ਵੱਡਾ ਆਦਰ ਸਤਕਾਰ ਕੀਤਾ। ਪਹਿਲਾਂ ਮਰਦ ਬਣੀਆਂ ਸਿੰਘਣੀਆਂ ਦੀਆਂ ਗੱਲਾਂ ਸੁਣੀਆਂ ਅਤੇ ਉਹਨਾਂ ਨੂੰ