ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਦੀਵੇ ਆਪਣੇ ਆਪ ਨੂੰ ਸਮਝਦੇ ਹਨ। ਠੀਕ ਓਸੇ ਵੇਲੇ ਸ਼ਾਹਜ਼ਾਦਾ ਅਲੀ ਗੌਹਰ ਮਹਿਲ ਦੀ ਇਕ ਲੁਕਵੀਂ ਬਾਰੀਵਿੱਚ ਬੈਠਾ ਏਹਸਾਰਾ ਤਮਾਸ਼ਾਦੇਖ ਅਤੇ ਸੁਣ ਰਿਹਾ ਸੀ। ਉਹ ਕੇਵਲ ਸਿੰਘਣੀਆਂ ਨੂੰ ਦੇਖਣ ਦੀ ਨੀਯਤ ਨਾਲ ਲੁਕ ਕੇ ਏਥੇ ਆ ਬੈਠਾ ਸੀ,ਪਰ ਐਸ ਵੇਲੇ ਉਸ ਭੁਜੰਗਣ ਦੀ ਸੁੰਦ੍ਤਾਂ ਅਤੇ ਗੱਲ ਬਾਤ ਓਸਦੇ ਕਲੇਜੇ ਨੂੰ ਫੱਟੜ ਕਰ ਗਈ, ਉਸਦੀ ਸੁੱਧ ਬੁੱਧ ਉਡਦੀ ਜਾ ਰਹੀ ਸੀ ਅਤੇ ਉਸਦਾ ਸਿਰ ਚੱਕਰ ਵਿਚ ਆ ਰਿਹਾ ਸੀ। ਐਨੇ ਨੂੰ ਓਹ ਪੰਜੇ ਸਿੰਘਣੀਆਂ ਬੇਗ਼ਮਾਂ ਪਾਸੋਂ ਆਗਯਾ ਲੈ ਕੇ ਤੁਰ ਪਈਆਂ। ਬੇਗ਼ਮਾਂ ਨੇ ਓਹਨਾਂ ਨੂੰ ਚੰਗੇ ਇਨਾਮ ਤੇ ਸੁਗਾਤਾਂ ਦੇ ਕੇ ਵਿਦਿਆ ਕੀਤਾ, ਅਜੇ ਓਹ ਬੂਹੇ ਵਿਚ ਹੀ ਸਨ ਕਿ ਇਕ ਬੇਗ਼ਮ ਨੇ ੳਸ ਚਤੁਰ ਭੁਜੰਗਣ ਦਾ ਮੋਢਾ ਫੜਕੇ ਨਾਮ ਪੁਛਿਆ। ਓਸਨੇ ਕਿਹਾ ਮੇਰਾ ਨਾਮ "ਰਣਜੀਤਕੌਰ ਹੈ"| ਅਜੇ ਓਹ ਸਿੰਘਣੀਆਂ ਸ਼ਾਹੀ ਮਹਿਲ ਤੋਂ ਮਸਾਂ ਬਾਹਰ ਹੀ ਹੋਈਆਂ ਹੋਣਗੀਆਂ ਕਿ ਬਾਰੀ ਵਿਚ ਬੈਠਾ ਸ਼ਾਹਜ਼ਾਦਾ ਬੇਸੁਧ ਹੋ ਕੇ ਦੜ ਕਰਕੇ ਹੇਠਾਂ ਡਿੱਗ ਪਿਆ। ਸਾਰੇ ਮਹਿਲ ਵਿੱਚ ਚੀਕ ਚਿਹਾੜਾ ਪੈ ਗਿਆ ਨੌਕਰ,ਚਾਕਰ ਅਤੇ ਗੋੱਲੀਆਂ ਬਾਂਦੀਆਂ ਦੌੜੀਆਂ ਆਈਆਂ। ਸ਼ਾਹਜ਼ਾਦੇ ਨੂੰ ਚੁਕਿਆ, ਭਲੇ ਨੂੰ ਬਾਰੀ ਉੱਚੀ ਨਹੀਂ ਸੀ ਅਤੇ ਸ਼ਾਹਜ਼ਾਦਾ ਮੋਢੇ ਦੇ ਭਾਰ ਡਿੱਗਾ ਸੀ ਜਿਸ ਕਰਕੇ ਬਚਾ ਹੋ ਗਿਆ, ਪਰ ਫੇਰ ਵੀ ਖੱਬੇ ਮੋਢੇ ਉਤੇ ਪੀੜ ਕਰਨ ਵਾਲੀ ਸੱਟ ਲੱਗ ਹੀ ਗਈ।।